ਈਡੀ ਵੱਲੋਂ ਜੇਪੀ ਇਨਫਰਾਟੈੱਕ ਦਾ ਐੱਮਡੀ ਮਨੋਜ ਗੌੜ ਗ੍ਰਿਫਤਾਰ
ਘਰ ਖਰੀਦਦਾਰਾਂ ਨਾਲ ਧੋਖਾਧੜੀ ਦਾ ਮਾਮਲਾ
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਘਰ ਖਰੀਦਣ ਵਾਲੇ ਲੋਕਾਂ ਨਾਲ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਰਡਿੰਗ ਕੇਸ ਵਿਚ ਰਿਐਲਿਟੀ ਕੰਪਨੀ ਜੇਪੀ ਇਨਫਰਾਟੈੱਕ ਲਿਮਟਿਡ ਦੇ ਐੱਮਡੀ ਮਨੋਜ ਗੌੜ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕਾਰੋਬਾਰੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ (PMLA)ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਗੌੜ ਖਿਲਾਫ਼ ਜਾਂਚ ਘਰ ਖਰੀਦਦਾਰਾਂ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਨਾਲ ਸਬੰਧਤ ਹੈ।
Advertisement
Advertisement
