Earthquake ਗੁਜਰਾਤ ਵਿੱਚ ਭੂਚਾਲ ਦੇ ਝਟਕੇ
ਰਿਕਟਰ ਸਕੇਲ ’ਤੇ ਤੀਬਰਤਾ 3.4
Advertisement
ਅਹਿਮਦਾਬਾਦ, 3 ਮਈ
Advertisement
ਉਤਰੀ ਗੁਜਰਾਤ ਵਿਚ ਅੱਜ ਤੜਕੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.4 ਮਾਪੀ ਗਈ। ਇਹ ਭੂਚਾਲ ਸਵੇਰ ਚਾਰ ਵਜੇ ਦੇ ਕਰੀਬ ਆਇਆ ਪਰ ਇਸ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
ਜੇਕਰ ਪਿਛਲੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਗੁਜਰਾਤ ਵਿਚ ਪਿਛਲੇ ਕਈ ਸਾਲਾਂ ਵਿਚ ਵੱਡੇ ਭੂਚਾਲ ਆ ਚੁੱਕੇ ਹਨ ਤੇ ਇਹ ਉਚ ਜ਼ੋਖਮ ਵਾਲਾ ਖੇਤਰ ਹੈ ਜਿਥੇ ਭੂਚਾਲ ਦੇ ਝਟਕੇ ਅਕਸਰ ਆਉਂਦੇ ਰਹਿੰਦੇ ਹਨ।
Advertisement