ਜੰਮੂ ਕਸ਼ਮੀਰ ਅਤੇ ਮਿਆਂਮਾਰ ’ਚ ਭੂਚਾਲ ਦੇ ਝਟਕੇ; ਰਿਕਟਰ ਪੈਮਾਨੇ ’ਤੇ ਤੀਬਰਤਾ 3.6
ਜੰਮੂ ਕਸ਼ਮੀਰ ਦੇ ਡੋਡਾ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.6 ਮਾਪੀ ਗਈ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਵੱਲੋਂ ਐਕਸ ’ਤੇ ਨਸ਼ਰ ਕੀਤੀ ਗਈ। ਐੱਨਸੀਐੱਸ ਦੇ ਅਨੁਸਾਰ, ਸੋਮਵਾਰ ਨੂੰ 02:47 ਮਿੰਟ...
Advertisement
ਜੰਮੂ ਕਸ਼ਮੀਰ ਦੇ ਡੋਡਾ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.6 ਮਾਪੀ ਗਈ।
ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਵੱਲੋਂ ਐਕਸ ’ਤੇ ਨਸ਼ਰ ਕੀਤੀ ਗਈ। ਐੱਨਸੀਐੱਸ ਦੇ ਅਨੁਸਾਰ, ਸੋਮਵਾਰ ਨੂੰ 02:47 ਮਿੰਟ ’ਤੇ 5 ਕਿੱਲੋਮੀਟਰ ਦੀ ਡੂੰਘਾਈ ’ਤੇ ਭੂਚਾਲ ਆਇਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਕਿਸਮ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ।
Advertisement
ਉੱਧਰ ਮਿਆਂਮਾਰ ਵਿੱਚ ਵੀ ਭੂਚਾਲ ਆਇਆ, ਜਿਸਦੀ ਤੀਬਰਤਾ 3.6 ਸੀ।
Advertisement