Earthquake in Jammu Kashmir: ਜੰਮੂ ਕਸ਼ਮੀਰ ਵਿਚ 5.2 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
ਜਾਨੀ ਮਾਲੀ ਨੁਕਸਾਨ ਤੋਂ ਬਚਾਅ
Advertisement
ਸ੍ਰੀਨਗਰ, 13 ਨਵੰਬਰ
ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਭੂਚਾਲ ਦੀ ਸ਼ਿੱਦਤ 5.2 ਮਾਪੀ ਗਈ ਹੈ। ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਖਿੱਤੇ ਵਿਚ ਦੱਸਿਆ ਜਾਂਦਾ ਹੈ। ਭੂਚਾਲ ਦੇ ਝਟਕੇ ਕਸ਼ਮੀਰ ਵਾਦੀ ਵਿਚ ਵੀ ਮਹਿਸੂਸ ਕੀਤੇ ਗਏ ਤੇ ਲੋਕ ਡਰ ਦੇ ਮਾਰੇ ਘਰਾਂ ’ਚੋਂ ਬਾਹਰ ਨਿਕਲ ਆਏ। -ਪੀਟੀਆਈ
Advertisement
Advertisement