ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਭੂਚਾਲ; ਕਈ ਪਿੰਡਾਂ ਦੇ ਲੋਕਾਂ ਨੇ ਮਹਿਸੂਸ ਕੀਤੇ ਭੂਚਾਲ ਦੇ ਝਟਕੇ !
Earthquake in Hingoli District: ਰਿਕਟਰ ਪੈਮਾਨੇ ’ਤੇ ਤੀਬਰਤਾ 3.9 ਮਾਪੀ ਗਈ
Advertisement
Earthquake in Hingoli District: ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਦੁਪਹਿਰ 3:37 ਵਜੇ ਜ਼ਿਲ੍ਹੇ ਦੇ ਕਈ ਥਾਵਾਂ ’ਤੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 3.9 ਮਾਪੀ ਗਈ। ਭੂਚਾਲ ਨੂੰ ਮਹਿਸੂਸ ਕਰਦੇ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
Advertisement
ਦੱਸਿਆ ਜਾ ਰਿਹਾ ਹੈ ਕਿ 18 ਅਕਤੂਬਰ ਨੂੰ ਵਸਮਤ ਸ਼ਹਿਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਭੂਚਾਲ ਦਾ ਪ੍ਰਭਾਵ ਕੁਰੂੰਡਾ, ਗਿਰਗਾਓਂ, ਖਜਮਾਪੁਰਵਾੜੀ, ਸੇਲੂ, ਅੰਬਾ, ਚੌਂਡੀ ਅਤੇ ਪਾਂਗੜਾ ਸ਼ਿੰਦੇ ਵਰਗੇ ਕਈ ਪਿੰਡਾਂ ਵਿੱਚ ਮਹਿਸੂਸ ਕੀਤਾ ਗਿਆ। ਇਸ ਭੂਚਾਲ ਨੇ ਲੋਕਾਂ ਵਿੱਚ ਬਹੁਤ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਿੰਗੋਲੀ ਸਮੇਤ ਨੰਦੇੜ ਵਿੱਚ ਪਿਛਲੇ ਸਾਲ ਵੀ ਭੂਚਾਲ ਆਇਆ ਸੀ।
Advertisement
