Earthquake: ਅਸਾਮ ਦੇ ਕਰਬੀ ਅੰਗਲੋਂਗ ਵਿੱਚ ਭੂਚਾਲ ਦਾ ਝਟਕਾ
ਅਸਾਮ ਦੇ ਕਰਬੀ ਅੰਗਲੋਂਗ ਵਿੱਚ ਅੱਜ ਸਵੇਰੇ 10:38 ਵਜੇ 2.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ 26.44 ਉੱਤਰੀ ਅਕਸ਼ਾਂਸ਼ ਅਤੇ 93.22...
Advertisement
ਅਸਾਮ ਦੇ ਕਰਬੀ ਅੰਗਲੋਂਗ ਵਿੱਚ ਅੱਜ ਸਵੇਰੇ 10:38 ਵਜੇ 2.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ।
ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ 26.44 ਉੱਤਰੀ ਅਕਸ਼ਾਂਸ਼ ਅਤੇ 93.22 ਪੂਰਬੀ ਲੰਬਕਾਰ ਸੀ। ਐਨਸੀਐਸ ਨੇ ਆਪਣੇ ਐਕਸ ਪੋਸਟ ਵਿੱਚ ਕਿਹਾ ਕਿ ਭੂਚਾਲ ਦੇ ਕੇਂਦਰ ਧਰਤੀ ’ਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
Advertisement
ਹਾਲਾਂਕਿ ਉਨ੍ਹਾਂ ਦੱਸਿਆ ਕਿ ਭੂਚਾਨ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।
ਇਸ ਤੋਂ ਪਹਿਲਾਂ 21 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ 3.5 ਤੀਬਰਤਾ ਦਾ ਭੂਚਾਲ ਆਇਆ ਸੀ। ਇਹ ਭੂਚਾਲ ਦੁਪਹਿਰ 01:39 ਵਜੇ ਆਇਆ, ਜਿਸ ਦੀ ਡੂੰਘਾਈ ਜ਼ਮੀਨ ਦੇ 5 ਕਿਲੋਮੀਟਰ ਹੇਠਾਂ ਸੀ।- ਏਐੱਨਆਈ
Advertisement