ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਨਵੇਂ ਟੋਲੇ ਨੂੰ ਕਿਵੇਂ ਸੰਭਾਲਦੀ ਹੈ, ਦੇਖਣ ਲਈ ਉਤਸੁਕ ਹਾਂ: ਊਧਵ

ਭਗਵਾ ਪਾਰਟੀ ’ਤੇ ਮੁੱਖ ਮੰਤਰੀ ਦੇ ਅਹੁਦੇ ਦੀ ਵੰਡ ਸਬੰਧੀ ਫ਼ੈਸਲੇ ਦਾ ਸਨਮਾਨ ਨਾ ਕਰਨ ਦਾ ਦੋਸ਼ ਲਾਇਆ
ਨਾਗਪੁਰ ਪਹੁੰਚਣ ’ਤੇ ਕਾਰਕੁਨਾਂ ਦੀਅਾਂ ਸ਼ੁਭਕਾਮਨਾਵਾਂ ਕਬੂਲਦੇ ਹੋਏ ਊਧਵ ਠਾਕਰੇ। -ਫੋਟੋ: ਪੀਟੀਆਈ
Advertisement

ਯਵਤਮਾਲ, 9 ਜੁਲਾਈ

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਦੇ ਅਹੁਦੇ ਦੀ ਵੰਡ ਸਬੰਧੀ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਫ਼ੈਸਲੇ ਦਾ ਸਨਮਾਨ ਕੀਤਾ ਹੁੰਦਾ ਤਾਂ ਭਾਜਪਾ ਵਰਕਰਾਂ ਨੂੰ ਹੁਣ ਦੂਜੀਆਂ ਪਾਰਟੀਆਂ ਲਈ ‘ਕਾਰਪੈੱਟ’ ਨਾ ਵਿਛਾਉਣਾ ਪੈਂਦਾ।

Advertisement

ਮਹਾਰਾਸ਼ਟਰ ਦੇ ਵਿਦਰਭ ਖੇਤਰ ਦੇ ਦੌਰੇ ਦੌਰਾਨ ਯਵਤਮਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਠਾਕਰੇ ਨੇ ਮੁੜ ਦਾਅਵਾ ਕੀਤਾ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਦੀ ਵੰਡ ਬਾਰੇ ਫ਼ੈਸਲਾ ਹੋਇਆ ਸੀ। ਮਹਾਰਾਸ਼ਟਰ ਵਿੱਚ ਅਜੀਤ ਪਵਾਰ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੁਝ ਹੋਰ ਵਿਧਾਇਕਾਂ ਦੇ ਪਾਰਟੀ ਨਾਲ ਬਗਾਵਤ ਕਰਨ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਹਫ਼ਤੇ ਬਾਅਦ ਠਾਕਰੇ ਨੇ ਕਿਹਾ ਕਿ ਉਹ ਇਹ ਦੇਖਣ ਦੀ ਉਡੀਕ ਕਰ ਰਹੇ ਹਨ ਕਿ ਭਾਜਪਾ ਆਪਣੇ ਨਵੇਂ ਟੋਲੇ ਨੂੰ ਕਿਵੇਂ ਸੰਭਾਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਦਰਭ ਦੇ ਦੌਰੇ ਦੌਰਾਨ ਕਿਸਾਨਾਂ ਦੇ ਮੁੱਦੇ ਚੁੱਕਣਗੇ। ਗ਼ੌਰਤਲਬ ਹੈ ਕਿ ਮਹਾਰਾਸ਼ਟਰ ਵਿੱਚ 2019 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਊਧਵ ਨੇ ਲੰਬੇ ਸਮੇਂ ਤੱਕ ਆਪਣੀ ਭਾਈਵਾਲ ਰਹੀ ਭਾਜਪਾ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਵੰਡ ਦੇ ਮੁੱਦੇ ’ਤੇ ਗੱਠਜੋੜ ਤੋੜ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਐੱਨਸੀਪੀ ਅਤੇ ਕਾਂਗਰਸ ਨਾਲ ਰਲ ਕੇ ‘ਮਹਾ ਵਿਕਾਸ ਅਗਾੜੀ’ (ਐਮਵੀਏ) ਸਰਕਾਰੀ ਬਣਾਈ ਸੀ ਪਰ 2022 ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਵਿਧਾਇਕਾਂ ਦੀ ਬਗਾਵਤ ਕਾਰਨ ਐੱਮਵੀਏ ਸਰਕਾਰ ਡਿੱਗ ਗਈ ਅਤੇ ਸ਼ਿਵ ਸੈਨਾ ਦੋ ਧੜਿਆਂ ਵਿੱਚ ਵੰਡੀ ਗਈ। ਬਾਅਦ ਵਿੱਚ ਸ਼ਿੰਦੇ ਭਾਜਪਾ ਦੀ ਹਮਾਇਦ ਨਾਲ ਮੁੱਖ ਮੰਤਰੀ ਬਣ ਗਏ। ਇਸ ਸਾਲ ਦੋ ਜੁਲਾਈ ਨੂੰ ਐੱਨਸੀਪੀ ਵਿੱਚ ਅਜੀਤ ਪਵਾਰ ਦੀ ਅਗਵਾਈ ਹੇਠ ਬਗ਼ਾਵਤ ਹੋਈ ਅਤੇ ਉਹ ਉਪ ਮੁੱਖ ਮੰਤਰੀ ਦੇ ਤੌਰ ’ਤੇ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ। ਐਨਸੀਪੀ ਦੇ ਅੱਠ ਹੋਰ ਵਿਧਾਇਕਾਂ ਨੇ ਵੀ ਸ਼ਿੰਦੇ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਵਰਕਰਾਂ ਨੇ ਅੱਜ ਅਮਰਾਵਤੀ ਵਿੱਚ ਸਥਾਨਕ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਦੇ ਪੋਸਟਰ ਲਾਹ ਦਿੱਤੇ। -ਪੀਟੀਆਈ

ਭੁਜਬਲ ਨੇ ਸ਼ਰਦ ਪਵਾਰ ’ਤੇ ਨਿਸ਼ਾਨਾ ਸੇਧਿਆ

ਨਾਸਿਕ: ਇੱਥੇ ਇੱਕ ਦਿਨ ਪਹਿਲਾਂ ਹੋਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ ਦੀ ਰੈਲੀ ਦੇ ਮਕਸਦ ’ਤੇ ਸਵਾਲ ਚੁੱਕਦਿਆਂ ਮਹਾਰਾਸ਼ਟਰ ਦੇ ਨਵੇਂ ਬਣੇ ਮੰਤਰੀ ਛਗਨ ਭੁਜਬਲ ਨੇ ਕਿਹਾ ਕਿ ਐੱਨਸੀਪੀ ਵਿੱਚ ਬਗਾਵਤ ਉਨ੍ਹਾਂ ਦੇ ਪਰਿਵਾਰ ਕਾਰਨ ਹੋਈ ਸੀ, ਨਾ ਕਿ ਉਸ (ਭੁਜਬਲ) ਕਰਕੇ ਹੋਈ। ਉਨ੍ਹਾਂ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,‘ਸ਼ਰਦ ਪਵਾਰ ਸਾਹਿਬ, ਤੁਸੀਂ ਯੇਓਲਾ ਕਿਉਂ ਆਏ ਸਨ? ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਬਗ਼ਾਵਤ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ, ਇਹ ਸਾਰਾ ਕੁਝ ਤੁਹਾਡੇ ਪਰਿਵਾਰ ’ਚ ਹੋਇਆ ਹੈ।’ -ਪੀਟੀਆਈ

Advertisement
Tags :
Nagpur Udhavਉਤਸੁਕਸੰਭਾਲਦੀਕਿਵੇਂਟੋਲੇਦੇਖਣਨਵੇਂਭਾਜਪਾ