ਦੁਰਗਾਪੁਰ ਸਮੂਹਿਕ ਜਬਰ ਜਨਾਹ: ਮੁਲਜ਼ਮਾਂ ਅਤੇ ਪੀੜਤਾ ਦੇ ਦੋਸਤ ਨੂੰ ਅਪਰਾਧ ਵਾਲੀ ਥਾਂ 'ਤੇ ਲਿਜਾਇਆ ਗਿਆ
ਪੱਛਮੀ ਬੰਗਾਲ ਪੁਲੀਸ ਨੇ ਮੰਗਲਵਾਰ ਦੁਪਹਿਰ ਨੂੰ ਆਪਣੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ, ਦੁਰਗਾਪੁਰ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਦੋਸ਼ੀਆਂ ਅਤੇ ਪੀੜਤਾ ਦੇ ਦੋਸਤ ਨੂੰ ਅਪਰਾਧ ਵਾਲੀ ਥਾਂ ’ਤੇ ਘਟਨਾਕ੍ਰਮ ਨਵੇਂ ਸਿਰੇ ਤੋਂ ਸਿਰਜਿਆ ਗਿਆ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਅਤੇ ਪੀੜਤਾ ਦੇ ਦੋਸਤ ਨੂੰ ਪਰਾਨਾਗੰਜ ਕਾਲੀ ਬਾੜੀ ਸ਼ਮਸ਼ਾਨ ਘਾਟ ਦੇ ਨਾਲ ਲੱਗਦੇ ਜੰਗਲ ਵਿੱਚ ਸਥਿਤ ਅਪਰਾਧ ਵਾਲੀ ਥਾਂ ’ਤੇ ਲਿਜਾਇਆ ਗਿ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਕਥਿਤ ਅਪਰਾਧ ਵਾਪਰਨ ਵੇਲੇ ਦੀਆਂ ਆਪੋ-ਆਪਣੀਆਂ ਭੂਮਿਕਾਵਾਂ ਨੂੰ ਦੁਬਾਰਾ ਨਿਭਾਉਣ ਲਈ ਕਿਹਾ ਗਿਆ।
ਜਾਂਚ ਟੀਮ ਦਾ ਹਿੱਸਾ ਰਹੇ ਪੁਲੀਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘‘ਦੋਸ਼ੀਆਂ ਅਤੇ ਪੀੜਤਾ ਦੇ ਦੋਸਤ, ਜੋ ਸ਼ੁੱਕਰਵਾਰ ਰਾਤ ਨੂੰ ਉਸ ਦੇ ਨਾਲ ਸੀ, ਨੂੰ ਅਪਰਾਧ ਦੀ ਰਚਨਾ ਲਈ ਮੌਕੇ ’ਤੇ ਲਿਆਂਦਾ ਗਿਆ ਹੈ। ਇਸ ਪੂਰੀ ਰਚਨਾ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਦੇ ਬਿਆਨਾਂ ਨਾਲ ਮਿਲਾਇਆ ਜਾਵੇਗਾ। ਅਸੀਂ ਇਸਦੀ ਪੜਤਾਲ ਪੀੜਤਾ ਦੇ ਬਿਆਨ ਨਾਲ ਵੀ ਕਰਾਂਗੇ।"
ਜ਼ਿਕਰਯੋਗ ਹੈ ਕਿ ਉੜੀਸਾ ਦੇ ਜਾਲੇਸ਼ਵਰ ਦੀ ਰਹਿਣ ਵਾਲੀ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਸ਼ੁੱਕਰਵਾਰ ਰਾਤ ਨੂੰ ਦੁਰਗਾਪੁਰ ਵਿੱਚ ਨਿੱਜੀ ਮੈਡੀਕਲ ਕਾਲਜ ਦੇ ਕੈਂਪਸ ਦੇ ਬਾਹਰ ਉਸ ਸਮੇਂ ਕੁਝ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਸੀ ਜਦੋਂ ਉਹ ਆਪਣੇ ਇੱਕ ਦੋਸਤ ਨਾਲ ਰਾਤ ਦੇ ਖਾਣੇ ਲਈ ਬਾਹਰ ਗਈ ਸੀ।