ਮੈਨੂੰ ‘ਸਰ’ ਨਾ਼ ਆਖੋ, ਮੈਂ ਤੁਹਾਡਾ ਭਰਾ ਹਾਂ: ਮੋਦੀ
ਪ੍ਰਧਾਨ ਮੰਤਰੀ ਨੇ ਬਿਹਾਰ ਦੀ ਮਹਿਲਾ ਬੂਥ ਵਰਕਰ ਨੂੰ ਕੀਤੀ ਅਪੀਲ; ਭਾਜਪਾ ਵਰਕਰਾਂ ਨਾਲ ਵਰਚੁਅਲੀ ਗੱਲਬਾਤ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੀ ਮਹਿਲਾ ਬੂਥ ਵਰਕਰ ਨੂੰ ਉਨ੍ਹਾਂ ਨੂੰ ‘ਸਰ’ ਦੀ ਬਜਾਇ ਭਰਾ ਕਹਿ ਸੰਬੋਧਨ ਕਰਨ ਲਈ ਆਖਿਆ ਤੇ ਕਿਹਾ ਕਿ ਮਹਿਲਾ ਸ਼ਕਤੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ, ਢਾਲ ਤੇ ਪ੍ਰੇਰਨਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ 14 ਨਵੰਬਰ ਨੂੰ ਸੂਬੇ ’ਚ ਚੋਣਾਂ ਦੇ ਨਤੀਜੇ ਆਉਣ ’ਤੇ ਐੱਨ ਡੀ ਏ ਦੀ ਜਿੱਤ ਨਾਲ ਬਿਹਾਰ ਇੱਕ ਹੋਰ ਦੀਵਾਲੀ ਮਨਾਏਗਾ ਤੇ ਇਹ ਜਿੱਤ ਯਕੀਨੀ ਬਣਾਉਣ ’ਚ ਔਰਤਾਂ ਅਹਿਮ ਭੂਮਿਕਾ ਨਿਭਾਉਣਗੀਆਂ। ਚੋਣਾਂ ਵਾਲੇ ਸੂੁਬੇ ’ਚ ਭਾਜਪਾ ਵਰਕਰਾਂ ਨਾਲ ‘ਨਮੋ ਐਪ’ ਰਾਹੀਂ ਵਰਚੁਅਲੀ ਗੱਲਬਾਤ ਕਰਦਿਆਂ ਮੋਦੀ ਨੇ ਸੂਬੇ ਦੀਆਂ ਔਰਤਾਂ ਨੂੰ ਗਰੁੱਪਾਂ ’ਚ ਬਾਹਰ ਨਿਕਲ ਕੇ ਵੋਟਾਂ ਪਾਉਣ ਤੇ ਜਮਹੂਰੀਅਤ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਇਸ ਵਾਰ ਬਿਹਾਰ ’ਚ ਦੋ ਦੀਵਾਲੀਆਂ ਹੋਣਗੀਆਂ। ਪਹਿਲਾਂ ਲੋਕਾਂ ਨੇ ਜੀ ਐੱਸ ਟੀ ਘਟਣ ਕਾਰਨ ਨਰਾਤਿਆਂ ਦੇ ਪਹਿਲੇ ਦਿਨ ਦੀਵਾਲੀ ਮਨਾਈ।’’
Advertisement
Advertisement