ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਾਕਟਰ ਆਪਣੀ ਜ਼ਿੰਮੇਵਾਰੀ ਹੋਰ ਅਸਰਦਾਰ ਢੰਗ ਨਾਲ ਨਿਭਾਉਣ: ਕਟਾਰੀਆ

‘ਦਿ ਟ੍ਰਿਬਿਊਨ ਟਰੱਸਟ’ ਵੱਲੋਂ ਕਰਵਾਏ ਸਮਾਗਮ ਵਿੱਚ ਡਾਕਟਰਾਂ ਦਾ ਸਨਮਾਨ
ਦਿ ਟ੍ਰਿਬਿਊਨ ਟਰੱਸਟ ਵੱਲੋਂ ਸਨਮਾਨਤ ਡਾਕਟਰਾਂ ਨਾਲ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਗੁਰਬਚਨ ਜਗਤ, ਦਿ ਟ੍ਰਿਬਿਊਨ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਪਾਲ ਕੌਰ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ਟ੍ਰਿਬਿਊਨ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ। -ਫੋਟੋ: ਸਰਬਜੀਤ ਸਿੰਘ
Advertisement

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡਾਕਟਰਾਂ ਨੂੰ ਆਪਣੀ ਜ਼ਿੰਮੇਵਾਰੀ ਹੋਰ ਵੀ ਅਸਰਦਾਰ ਢੰਗ ਨਾਲ ਨਿਭਾਅ ਕੇ ਸਮਾਜ ਨੂੰ ਰੋਗ ਮੁਕਤ ਬਣਾਉਣ ਦਾ ਸੱਦਾ ਦਿੱਤਾ ਹੈ। ‘ਦਿ ਟ੍ਰਿਬਿਊਨ ਟਰੱਸਟ’, ਅਮਨਦੀਪ ਹਸਪਤਾਲ ਤੇ ਉਜਾਲਾ ਸਾਈਗਨਜ਼ ਵਲੋਂ ਅੱਜ ਇਥੇ ਵੱਖ ਵੱਖ ਖੇਤਰਾਂ ’ਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡਾਕਟਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। ਪ੍ਰਧਾਨ ਮੰਤਰੀ ਨੇ ਸਿਹਤ ਬਜਟ ’ਚ ਕਾਫ਼ੀ ਵਾਧਾ ਕੀਤਾ ਹੈ ਤੇ ਮੈਡੀਕਲ ਕਾਲਜ ਵੱਡੀ ਗਿਣਤੀ ’ਚ ਖੋਲ੍ਹ ਕੇ ਬੱਚਿਆਂ ਨੂੰ ਇਸ ਖੇਤਰ ’ਚ ਭੇਜ ਕੇ ਚੰਗੇ ਡਾਕਟਰ ਬਣਾਉਣ ਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾਕਟਰੀ ਖੇਤਰ ਨੇ ਨਵੀਆਂ ਤਕਨੀਕਾਂ ਨਾਲ ਬਹੁਤ ਤਰੱਕੀ ਕੀਤੀ ਹੈ। ਲੋਕ ਡਾਕਟਰਾਂ ਨੂੰ ਰੱਬ ਮੰਨਦੇ ਹਨ।

ਉਨ੍ਹਾਂ ਕਿਹਾ ਕਿ ‘ਟ੍ਰਿਬਿਊਨ ਟਰੱਸਟ’ ਸਮਾਜ ਦੇ ਖੇਤਰ ’ਚ ਚੰਗੀ ਭੂਮਿਕਾ ਨਿਭਾਅ ਰਿਹਾ ਹੈ ਤੇ ਇਸ ਅਖ਼ਬਾਰ ਨੇ ਹਮੇਸ਼ਾ ਸੱਚ ’ਤੇ ਪਹਿਰਾ ਦਿੱਤਾ ਹੈ, ਜਿਸ ਦੀ ਸਮਾਜ ’ਚ ਵੱਖਰੀ ਪਛਾਣ ਹੈ। ਇਸ ਮੌਕੇ ਸਨਮਾਨਿਤ ਡਾਕਟਰਾਂ ਵਿੱਚ ਡਾ. ਰਾਜ ਕੁਮਾਰ (ਫੋਰਟਿਸ ਐਸਕੋਰਟ ਹਸਪਤਾਲ ਅੰਮ੍ਰਿਤਸਰ), ਡਾ. ਐਚ.ਪੀ ਸਿੰਘ (ਫੋਰਟਿਸ ਐਸਕੋਰਟ ਹਸਪਤਾਲ ਅੰਮ੍ਰਿਤਸਰ), ਡਾ. ਅਰੁਨ ਚੋਪੜਾ, ਡਾ. ਦੀਪਕ ਕਪਿਲਾ, ਡਾ. ਗੁਰਪ੍ਰੀਤ ਗਿੱਲ (ਡਾਇਰੈਕਟਰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ), ਡਾ. ਮੋਹਿਤ ਗੁਪਤਾ (ਗੁਪਤਾ ਹਸਪਤਾਲ ਬਠਿੰਡਾ), ਡਾ. ਰਣਜੀਤ ਸਿੰਘ (ਡਾਇਰੈਕਟਰ ਰਣਜੀਤ ਆਰਥੋ ਸੈਂਟਰ ਅੰਮ੍ਰਿਤਸਰ), ਡਾ. ਪਾਲਿਕਾ ਸ਼ਰਮਾ (ਡਾ. ਪਾਲਿਕਾ ਡੈਂਟਲ ਕੇਅਰ ਸੈਂਟਰ ਅੰਮ੍ਰਿਤਸਰ), ਡਾ. ਪ੍ਰਵੀਨ ਦੇਵਗਨ (ਐਲਟੈੱਕ ਲੇਜ਼ਰ ਹਸਪਤਾਲ ਅੰਮ੍ਰਿਤਸਰ), ਡਾ. ਵਿਜੈ ਕੁਮਾਰ (ਕੁਮਾਰ ਡੈਂਟਲ ਹਸਪਤਾਲ ਜਲੰਧਰ), ਡਾ. ਵਿਜੈ ਨੰਦਾ (ਪ੍ਰੀਮੀਅਰ ਗੈਸਟਰੋਲੋਜੀ ਇੰਸਟੀਚਿਊਟ ਜਲੰਧਰ), ਡਾ. ਅਮਿਤ ਸਹਿਗਲ, ਡਾ. ਅਲੋਕ ਸਹਿਗਲ, ਡਾ. ਅਸ਼ਮੀਤ ਸਿੰਘ (ਏਐਨਆਰ ਨਿਓਰੋਸਾਈਕੈਟਰਿਸਟ ਹਸਪਤਾਲ ਜਲੰਧਰ), ਡਾ. ਪੰਕਜ ਤ੍ਰਿਵੇਦੀ (ਸਪਾਈਨ ਮਾਸਟਰਜ਼ ਪ੍ਰਾਈਵੇਟ ਲਿਮਟਿਡ), ਡਾ. ਐਸ.ਰਾਜਨ (ਰਾਜਨ ਆਈ ਹਸਪਤਾਲ), ਡਾ. ਗੁਰਿੰਦਰ ਸਿੰਘ (ਭੋਲਾ ਸੁਪਰ ਸਕੈਨਿੰਗ ਐਂਡ ਡਾਇਗਨੋਸਟਿਕ ਸੈਂਟਰ ਜਲੰਧਰ), ਡਾ. ਮੁਨੀਸ਼ ਅਗਰਵਾਲ (ਅਗਰਵਾਲ ਲਿਵਰ ਐਂਡ ਗੱਟ ਸੁਪਰਸਪੈਸ਼ਲਿਟੀ ਹਸਪਤਾਲ), ਡਾ. ਰਮਨ ਚਾਵਲਾ (ਕੇਅਰ ਬੈੱਸਟ ਸੁਪਰਸਪੈਸ਼ਲਿਟੀ), ਡਾ.ਐਸ.ਪੀ.ਐਸ ਗਰੋਵਰ (ਨਿਊ ਰੂਬੀ ਹਸਪਤਾਲ ਜਲੰਧਰ), ਡਾ. ਬਲਬੀਰ ਸਿੰਘ ਭੋਰਾ (ਅਕਾਲ ਆਈ ਹਸਪਤਾਲ), ਡਾ. ਸੰਜੈ ਕਪੂਰ (ਦੁਖਨਿਵਾਰਨ ਹਸਪਤਾਲ ਅੰਮ੍ਰਿਤਸਰ), ਡਾ. ਲਖਵਿੰਦਰ ਸਿੰਘ (ਜੈਨੇਸਿਸ ਫਰਟਿਲਿਟੀ ਐਂਡ ਸਰਜੀਕਲ ਸੈਂਟਰ), ਡਾ. ਸ਼ੁਭਾਗ ਅਗਰਵਾਲ (ਐੱਨਐੱਚਐਸ ਹਸਪਤਾਲ ਜਲੰਧਰ) ਸ਼ਾਮਲ ਸਨ। ਇਨ੍ਹਾਂ ਨੂੰ ਸਨਮਾਨ ਚਿੰਨ੍ਹ ਟਰੱਸਟੀ ਗੁਰਬਚਨ ਜਗਤ ਤੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਵਲੋਂ ਦਿੱਤੇ ਗਏ।

Advertisement

ਚੰਗਾ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਦਾ ਰਹੇਗਾ ‘ਟ੍ਰਿਬਿਊਨ’ ਅਦਾਰਾ: ਜਗਤ

ਸਾਬਕਾ ਰਾਜਪਾਲ ਅਤੇ ‘ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਗੁਰਬਚਨ ਜਗਤ ਨੇ ਕਿਹਾ ਕਿ ਡਾਕਟਰੀ ਖੇਤਰ ’ਚ ਚੰਗਾ ਕੰਮ ਕਰਨ ਵਾਲੇ ਡਾਕਟਰਾਂ ਨੂੰ ਉਤਸ਼ਾਹਤ ਕਰਨਾ ਤੇ ਸਮਾਜ ਲਈ ਹੋਰ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤੇ ਜਾਣ ਦਾ ਇਹ ਉਪਰਾਲਾ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਪਾਲ ਕੌਰ, ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ਜਨਰਲ ਮੈਨੇਜਰ ਅਮਿਤ ਸ਼ਰਮਾ ਮੌਜੂਦ ਸਨ।

Advertisement