ਡਾਕਟਰ ਪਤੀ ਨੇ ਐਨਸਥੀਸੀਆ ਦੇ ਕੇ ਕੀਤਾ ਪਤਨੀ ਦਾ ਕਤਲ, ਜਾਣੋ ਕਿਵੇਂ ਰਚੀ ਸਾਜਿਸ਼
ਬੰਗਲੁਰੂ ਤੋਂ ਦਿਲ ਦਿਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 32 ਸਾਲਾ ਸਰਜਨ ਨੇ ਡਾਕਟਰ ਪਤਨੀ ਦੀ ਹੱਤਿਆ ਐਨੇਸਥੀਸੀਆ (ਬੇਹੋਸ਼ੀ ਦੀ ਦਵਾਈ) ਦੀ ਘਾਤਕ ਮਾਤਰਾ ਦੇ ਕੇ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਸਰਜਨ ਡਾ. ਮਹੇਂਦਰ ਰੈੱਡੀ ਨੂੰ...
Advertisement
ਬੰਗਲੁਰੂ ਤੋਂ ਦਿਲ ਦਿਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 32 ਸਾਲਾ ਸਰਜਨ ਨੇ ਡਾਕਟਰ ਪਤਨੀ ਦੀ ਹੱਤਿਆ ਐਨੇਸਥੀਸੀਆ (ਬੇਹੋਸ਼ੀ ਦੀ ਦਵਾਈ) ਦੀ ਘਾਤਕ ਮਾਤਰਾ ਦੇ ਕੇ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਸਰਜਨ ਡਾ. ਮਹੇਂਦਰ ਰੈੱਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਵਿਕਟੋਰੀਆ ਹਸਪਤਾਲ ਵਿੱਚ ਜਨਰਲ ਸਰਜਨ ਦੇ ਪਦ 'ਤੇ ਤਾਇਨਾਤ ਸੀ।
ਦੋਸ਼ ਹੈ ਕਿ ਡਾ. ਮਹੇਂਦਰ ਨੇ ਆਪਣੀ ਪਤਨੀ, ਚਮੜੀ ਰੋਗ ਮਾਹਿਰ (dermatologist) ਡਾ. ਕ੍ਰਿਤਿਕਾ ਰੈੱਡੀ (28), ਦੀ ਹੱਤਿਆ ਬਹੁਤ ਹੀ ਖਤਰਨਾਕ ਤਰੀਕੇ ਨਾਲ ਕੀਤੀ।
ਡਾ. ਮਹੇਂਦਰ ਅਤੇ ਡਾ. ਕ੍ਰਿਤਿਕਾ ਦਾ ਵਿਆਹ 26 ਮਈ 2024 ਨੂੰ ਹੋਇਆ ਸੀ, ਪਰ ਇਹ ਵਿਆਹ ਇੱਕ ਸਾਲ ਵੀ ਨਹੀਂ ਚੱਲ ਸਕਿਆ। ਪੁਲੀਸ ਜਾਂਚ ਅਨੁਸਾਰ ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਮਹੇਂਦਰ ਨੂੰ ਪਤਾ ਲੱਗਾ ਕਿ ਕ੍ਰਿਤਿਕਾ ਨੂੰ ਕੁਝ ਸਿਹਤ ਸਮੱਸਿਆਵਾਂ ਸਨ, ਜਿਨ੍ਹਾਂ ਬਾਰੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਪਤੀ-ਪਤਨੀ ਦੇ ਵਿੱਚ ਮਤਭੇਦ ਵਧਣ ਲੱਗੇ।
ਇਲਾਜ ਦੇ ਬਹਾਨੇ ਦਿੱਤਾ ਟੀਕਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 21 ਅਪਰੈਲ ਨੂੰ ਮਹੇਂਦਰ ਨੇ ਘਰ ਵਿੱਚ ਕ੍ਰਿਤਿਕਾ ਨੂੰ ਪੇਟ ਦਰਦ ਦੇ ਇਲਾਜ ਦੇ ਨਾਮ ’ਤੇ ਇੱਕ ਟੀਕਾ (injection) ਲਗਾਇਆ। ਅਗਲੇ ਦਿਨ, ਉਹ ਇਹ ਕਹਿ ਕੇ ਉਸਦੇ ਮਾਪਿਆਂ ਦੇ ਘਰ (ਮਰਾਠਾਹੱਲੀ) ਲੈ ਗਿਆ ਕਿ ਉਸ ਨੂੰ ਆਰਾਮ ਦੀ ਜ਼ਰੂਰਤ ਹੈ।
23 ਅਪਰੈਲ ਨੂੰ ਕ੍ਰਿਤਿਕਾ ਨੇ ਟੀਕੇ ਵਾਲੀ ਥਾਂ 'ਤੇ ਦਰਦ ਦੀ ਸ਼ਿਕਾਇਤ ਕੀਤੀ, ਪਰ ਮਹੇਂਦਰ ਨੇ ਉਸ ਨੂੰ ਵਟਸਐਪ 'ਤੇ ਸਲਾਹ ਦਿੱਤੀ ਕਿ ਉਹ ਟੀਕਾ ਨਾ ਕੱਢੇ। ਉਸੇ ਰਾਤ ਉਹ ਫਿਰ ਉੱਥੇ ਗਿਆ ਅਤੇ ਦੂਜੀ ਵਾਰ ਦਵਾਈ ਦਿੱਤੀ। 24 ਅਪਰੈਲ ਦੀ ਸਵੇਰ ਨੂੰ ਕ੍ਰਿਤਿਕਾ ਬੇਹੋਸ਼ ਪਾਈ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Advertisement
ਫੋਰੈਂਸਿਕ ਰਿਪੋਰਟ ਨੇ ਖੋਲ੍ਹਿਆ ਰਾਜ਼
ਸ਼ੁਰੂ ਵਿੱਚ ਇਸਨੂੰ ਅਚਾਨਕ ਹੋਈ ਮੌਤ ਮੰਨਿਆ ਗਿਆ ਸੀ, ਪਰ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਵਿੱਚ ਕ੍ਰਿਤਿਕਾ ਦੇ ਸਰੀਰ ਵਿੱਚ ਐਨੇਸਥੀਸੀਆ ਦੇ ਰਸਾਇਣਕ ਤੱਤ ਮਿਲੇ। ਇਸ ਖੁਲਾਸੇ ਤੋਂ ਬਾਅਦ ਮਾਮਲਾ ਹੱਤਿਆ ਵਿੱਚ ਬਦਲ ਗਿਆ।
ਕ੍ਰਿਤਿਕਾ ਦੇ ਪਿਤਾ ਕੇ. ਮੁਨੀ ਰੈੱਡੀ, ਦੀ ਸ਼ਿਕਾਇਤ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਈ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ, ‘‘ਸਾਡੀ ਬੇਟੀ ਨੇ ਪਿਆਰ ਅਤੇ ਵਿਸ਼ਵਾਸ ਨਾਲ ਵਿਆਹ ਕਰਵਾਇਆ ਸੀ, ਪਰ ਉਸੇ ਵਿਅਕਤੀ ਨੇ ਦਿੱਤਾ ਜਿਸ ’ਤੇ ਉਸ ਨੇ ਸਭ ਤੋਂ ਵੱਧ ਭਰੋਸਾ ਕੀਤਾ।’’
'ਕਲੀਨਿਕਲ ਪ੍ਰਿਸੀਜ਼ਨ' ਨਾਲ ਕੀਤੀ ਹੱਤਿਆ
ਡੀਸੀਪੀ (ਵਾਈਟਫੀਲਡ) ਐਮ. ਪਰਸ਼ੂਰਾਮ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਨੇ ਆਪਣੇ ਮੈਡੀਕਲ ਗਿਆਨ ਅਤੇ ਦਵਾਈਆਂ ਤੱਕ ਪਹੁੰਚ ਦੀ ਦੁਰਵਰਤੋ ਕਰਕੇ ਇਹ ਕਤਲ "ਕਲੀਨਿਕਲ ਪ੍ਰਿਸੀਜ਼ਨ" ਨਾਲ ਕੀਤਾ। ਉਸ ਨੂੰ ਹੁਣ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (ਕਤਲ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧੂਰੇ ਰਹਿ ਗਏ ਡਾਕਟਰ ਕ੍ਰਿਤਿਕਾ ਦੇ ਸੁਪਨੇ
ਮ੍ਰਿਤਕ ਡਾ. ਕ੍ਰਿਤਿਕਾ ਰੈੱਡੀ ਜੋ ਕਿ ਵਾਇਦੇਹੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਨਵੋਦਿਆ ਮੈਡੀਕਲ ਕਾਲਜ ਅਤੇ ਐੱਨਬੀਈਐੱਮਐੱਸ ਤੋਂ ਸਿਖਲਾਈ ਪ੍ਰਾਪਤ ਸੀ, 4 ਮਈ ਨੂੰ ਆਪਣਾ ਕਲੀਨਿਕ ‘ਸਕਿਨ ਐਂਡ ਸਕੈਲਪੈਲ’ ਸ਼ੁਰੂ ਕਰਨ ਵਾਲੀ ਸੀ।
Advertisement