Doctor found dead ਪੱਛਮੀ ਬੰਗਾਲ: ਝਾੜਗ੍ਰਾਮ ਵਿੱਚ ਸ਼ੱਕੀ ਹਾਲਤ ’ਚ ਮ੍ਰਿਤ ਮਿਲਿਆ ਡਾਕਟਰ
ਝਾੜਗ੍ਰਾਮ (ਪੱਛਮੀ ਬੰਗਾਲ), 7 ਨਵੰਬਰ ਝਾੜਗ੍ਰਾਮ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕੰਮ ਕਰਦੇ ਇਕ ਡਾਕਟਰ ਦੀ ਲਾਸ਼ ਅੱਜ ਕਿਰਾਏ ਦੇ ਇਕ ਫਲੈਟ ਦੇ ਕਮਰੇ ਤੋਂ ਬਰਾਮਦ ਕੀਤੀ ਗਈ, ਜਿੱਥੇ ਉਹ ਆਪਣੇ ਸਾਥੀ ਡਾਕਟਰਾਂ ਨਾਲ ਰਹਿੰਦਾ ਸੀ। ਪੁਲੀਸ ਨੇ ਇਹ ਜਾਣਕਾਰੀ...
Advertisement
ਝਾੜਗ੍ਰਾਮ (ਪੱਛਮੀ ਬੰਗਾਲ), 7 ਨਵੰਬਰ
ਝਾੜਗ੍ਰਾਮ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕੰਮ ਕਰਦੇ ਇਕ ਡਾਕਟਰ ਦੀ ਲਾਸ਼ ਅੱਜ ਕਿਰਾਏ ਦੇ ਇਕ ਫਲੈਟ ਦੇ ਕਮਰੇ ਤੋਂ ਬਰਾਮਦ ਕੀਤੀ ਗਈ, ਜਿੱਥੇ ਉਹ ਆਪਣੇ ਸਾਥੀ ਡਾਕਟਰਾਂ ਨਾਲ ਰਹਿੰਦਾ ਸੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
Advertisement
ਫਲੈਟ ਅੰਦਰੋਂ ਦੋ ਸਰਿੰਜਾਂ ਅਤੇ ਕਥਿਤ ਤੌਰ ’ਤੇ ਮ੍ਰਿਤ ਡਾਕਟਰ ਵੱਲੋਂ ਲਿਖਿਆ ਇਕ ਨੋਟ ਵੀ ਬਰਾਮਦ ਕੀਤਾ ਗਿਆ। ਮ੍ਰਿਤਕ ਦੀ ਪਛਾਣ ਦੀਪਰੋ ਭੱਟਾਚਾਰੀਆ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਉਮਰ 30-35 ਸਾਲ ਵਿਚਾਲੇ ਸੀ। ਉਹ 2023 ਤੋਂ ਹਸਪਤਾਲ ਦੇ ਐਨੇਸਥੀਜ਼ੀਆ ਵਿਭਾਗ ਵਿੱਚ ਸੀਨੀਅਰ ਰੈਜ਼ੀਡੈਂਟ ਵਜੋਂ ਕੰਮ ਕਰ ਰਿਹਾ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋ ਸਕੇਗਾ। -ਪੀਟੀਆਈ
Advertisement