ਵੈਨਿਸ ਫ਼ਿਲਮ ਫੈਸਟੀਵਲ ’ਚ 4ਕੇ ’ਚ ਦਿਖਾਈ ਜਾਵੇਗੀ ‘ਦੋ ਬੀਘਾ ਜ਼ਮੀਨ’
ਇਸ ਸਾਲ ਵੈਨਿਸ ਫ਼ਿਲਮ ਫੈਸਟੀਵਲ ਵਿੱਚ ਕਲਾਸਿਕ ਵਰਗ ਵਿੱਚ ਮਾਸਟਰ ਬਿਮਲ ਰੌਏ ਦੀ ਫ਼ਿਲਮ ‘ਦੋ ਬੀਘਾ ਜ਼ਮੀਨ’ 4 ਕੇ ਵਿੱਚ ਦਿਖਾਈ ਜਾਵੇਗੀ। ਇੰਡੀਆ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵੰਦਰ ਸਿੰਘ ਡੂੰਗਰਪੁਰ ਨੇ 1953 ਵਿੱਚ ਆਈ ਇਸ ਫਿਲਮ ਬਾਰੇ ਚਰਚਾ ਕੀਤੀ।...
Advertisement
ਇਸ ਸਾਲ ਵੈਨਿਸ ਫ਼ਿਲਮ ਫੈਸਟੀਵਲ ਵਿੱਚ ਕਲਾਸਿਕ ਵਰਗ ਵਿੱਚ ਮਾਸਟਰ ਬਿਮਲ ਰੌਏ ਦੀ ਫ਼ਿਲਮ ‘ਦੋ ਬੀਘਾ ਜ਼ਮੀਨ’ 4 ਕੇ ਵਿੱਚ ਦਿਖਾਈ ਜਾਵੇਗੀ। ਇੰਡੀਆ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵੰਦਰ ਸਿੰਘ ਡੂੰਗਰਪੁਰ ਨੇ 1953 ਵਿੱਚ ਆਈ ਇਸ ਫਿਲਮ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਬਾਰੇ ਵੀ ਚਰਚਾ ਕੀਤੀ ਕਿ ਇਹ ਫ਼ਿਲਮ ਸੱਤ ਦਹਾਕਿਆਂ ਮਗਰੋਂ ਦਿਖਾਉਣੀ ਕਿਉਂ ਜ਼ਰੂਰੀ ਹੈ। ਬਿਮਲ ਵੱਲੋਂ ਇਹ ਫ਼ਿਲਮ ਸੱਤਿਆਜੀਤ ਰੇਅ ਦੀ ‘ਪਾਥੇਰ ਪੰਚਾਲੀ’ ਤੋਂ ਸਾਲ ਪਹਿਲਾਂ ਬਣਾਈ ਗਈ ਸੀ। ਸੱਤਿਆਜੀਤ ਨੇ ਬਿਮਲ ਬਾਰੇ ਕਿਹਾ ਸੀ ਕਿ ਉਸ ਨੇ ਆਪਣੀ ਯੋਗਤਾ ਨਾਲ ਪੁਰਾਣੀ ਪਰੰਪਰਾ ਦੇ ਜਾਲ ਨੂੰ ਤੋੜਦਿਆਂ ਯਥਾਰਥਵਾਦ ਅਤੇ ਸੂਖਮਤਾ ਦੇ ਮੇਲ ਨਾਲ ਉਹ ਫਿਲਮ ਬਣਾਈ ਜੋ ਸਿਨੇਮਾ ਲਈ ਬਿਲਕੁਲ ਢੁੱਕਵੀਂ ਸੀ। -ਏਐੱਨਆਈ
Advertisement
Advertisement