ਡੀਐੱਨਡੀ ਫਲਾਈਵੇਅ ਟੌਲ ਮੁਕਤ ਰਹੇਗਾ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੇ ਦਿੱਲੀ-ਨੋਇਡਾ-ਡਾਇਰੈਕਟ (ਡੀਐੱਨਡੀ) ਫਲਾਈਵੇਅ ’ਤੇ ਟੌਲ ਵਸੂਲੀ ਬਾਰੇ ਅਲਾਹਾਬਾਦ ਹਾਈ ਕੋਰਟ ਦੇ 2016 ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪ੍ਰਾਈਵੇਟ ਕੰਪਨੀ ਦੀ ਪਟੀਸ਼ਨ ਨੂੰ ਅੱਜ ਖਾਰਜ ਕਰਦਿਆਂ ਕਿਹਾ ਕਿ ਡੀਐੱਨਡੀ...
Advertisement
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੇ ਦਿੱਲੀ-ਨੋਇਡਾ-ਡਾਇਰੈਕਟ (ਡੀਐੱਨਡੀ) ਫਲਾਈਵੇਅ ’ਤੇ ਟੌਲ ਵਸੂਲੀ ਬਾਰੇ ਅਲਾਹਾਬਾਦ ਹਾਈ ਕੋਰਟ ਦੇ 2016 ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪ੍ਰਾਈਵੇਟ ਕੰਪਨੀ ਦੀ ਪਟੀਸ਼ਨ ਨੂੰ ਅੱਜ ਖਾਰਜ ਕਰਦਿਆਂ ਕਿਹਾ ਕਿ ਡੀਐੱਨਡੀ ਫਲਾਈਵੇਅ ਟੌਲ ਮੁਕਤ ਹੀ ਰਹੇਗਾ। ਅਲਾਹਾਬਾਦ ਹਾਈ ਕੋਰਟ ਨੇ ਆਪਣੇ ਹੁਕਮ ’ਚ ਪ੍ਰਾਈਵੇਟ ਕੰਪਨੀ ਨੂੰ ਡੀਐੱਨਡੀ ਫਲਾਈਵੇਅ ’ਤੇ ਯਾਤਰੀਆਂ ਤੋਂ ਟੌਲ ਵਸੂਲੀ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਸ ਫ਼ੈਸਲੇ ਨਾਲ ਫਲਾਈਵੇਅ ’ਤੇ ਰੋਜ਼ਾਨਾ ਆਉਣ-ਜਾਣ ਵਾਲੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। -ਪੀਟੀਆਈ
Advertisement
Advertisement