ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੇਰੁਜ਼ਗਾਰੀ ਤੇ ਵੋਟ ਚੋਰੀ ਦਾ ਸਿੱਧਾ ਸਬੰਧ: ਰਾਹੁਲ

ਕਾਂਗਰਸ ਆਗੂ ਨੇ ਭਾਜਪਾ ’ਤੇ ਲਾਇਆ ਸੰਵਿਧਾਨਕ ਸੰਸਥਾਵਾਂ ਨੂੰ ਕੰਟਰੋਲ ਕਰਕੇ ਚੋਣਾਂ ਜਿੱਤਣ ਦਾ ਦੋਸ਼
New Delhi, May 14 (ANI): Lok Sabha LoP and Congress MP Rahul Gandhi during a party meeting, at party headquarters, 24 Akbar Road, in New Delhi on Wednesday. (ANI Photo)
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਜਦੋਂ ਤੱਕ ਚੋਣਾਂ ‘ਚੋਰੀ’ ਹੁੰਦੀਆਂ ਰਹਿਣਗੀਆਂ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਦਾ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਹੁਣ ‘ਨੌਕਰੀ ਚੋਰੀ’ ਤੇ ‘ਵੋਟ ਚੋਰੀ’ ਬਰਦਾਸ਼ਤ ਨਹੀਂ ਕਰਨਗੇ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਬੇਰੁਜ਼ਗਾਰੀ ਭਾਰਤ ਵਿੱਚ ਨੌਜਵਾਨਾਂ ਨੂੰ ਦਰਪੇਸ਼ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਹ ਸਿੱਧੇ ਤੌਰ ’ਤੇ ‘ਵੋਟ ਚੋਰੀ’ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸਰਕਾਰ ਲੋਕਾਂ ਦਾ ਭਰੋਸਾ ਜਿੱਤ ਕੇ ਸੱਤਾ ਵਿੱਚ ਆਉਂਦੀ ਹੈ ਤਾਂ ਉਸ ਦਾ ਪਹਿਲਾ ਫਰਜ਼ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੁੰਦਾ ਹੈ। ਗਾਂਧੀ ਨੇ ਦੋਸ਼ ਲਾਇਆ, ‘ਪਰ ਭਾਜਪਾ ਇਮਾਨਦਾਰੀ ਨਾਲ ਚੋਣਾਂ ਨਹੀਂ ਜਿੱਤਦੀ। ਉਹ ਵੋਟਾਂ ਚੋਰੀ ਕਰਕੇ ਅਤੇ ਸੰਸਥਾਵਾਂ ਨੂੰ ਕੰਟਰੋਲ ਕਰਕੇ ਸੱਤਾ ਵਿੱਚ ਰਹਿੰਦੀ ਹੈ।’

Advertisement

ਉਨ੍ਹਾਂ ਕਿਹਾ ਕਿ ਇਸੇ ਲਈ ਬੇਰੁਜ਼ਗਾਰੀ ਦਰ 45 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਗਾਂਧੀ ਨੇ ਕਿਹਾ, ‘ਇਸੇ ਲਈ ਨੌਕਰੀਆਂ ਘਟ ਰਹੀਆਂ ਹਨ, ਭਰਤੀ ਪ੍ਰਕਿਰਿਆਵਾਂ ਠੱਪ ਹੋ ਗਈਆਂ ਹਨ ਅਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਇਸੇ ਲਈ ਹਰ ਪ੍ਰੀਖਿਆ ਦਾ ਪੇਪਰ ਲੀਕ ਹੋ ਰਿਹਾ ਹੈ ਅਤੇ ਹਰ ਭਰਤੀ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਨਾਲ ਜੁੜੀ ਹੋਈ ਹੈ।’ ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਰਹੀ ਹੈ ਅਤੇ ਭਾਰਤ ਦੇ ਨੌਜਵਾਨ ਸਮਝਦੇ ਹਨ ਕਿ ਅਸਲ ਲੜਾਈ ਸਿਰਫ਼ ਨੌਕਰੀਆਂ ਲਈ ਨਹੀਂ, ਬਲਕਿ ਵੋਟ ਚੋਰੀ ਵਿਰੁੱਧ ਹੈ। ਉਨ੍ਹਾਂ ਕਿਹਾ, ‘ਹੁਣ ਸਭ ਤੋਂ ਵੱਡੀ ਦੇਸ਼ ਭਗਤੀ ਭਾਰਤ ਨੂੰ ਬੇਰੁਜ਼ਗਾਰੀ ਅਤੇ ਵੋਟ ਚੋਰੀ ਤੋਂ ਆਜ਼ਾਦ ਕਰਾਉਣ ਵਿੱਚ ਹੈ’। ਗਾਂਧੀ ਨੇ ਐਕਸ ’ਤੇ ਬਿਹਾਰ ’ਚ ਨੌਕਰੀਆਂ ਦੀ ਮੰਗ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।

 

Advertisement
Show comments