ਸ਼ੂਗਰ ਦੇ ਮਰੀਜ਼ ਕੇਜਰੀਵਾਲ ਮੈਡੀਕਲ ਜ਼ਮਾਨਤ ਲਈ ਰੋਜ਼ ਅੰਬ ਤੇ ਮਠਿਆਈਆਂ ਖਾ ਰਹੇ ਹਨ: ਈਡੀ ਨੇ ਅਦਾਲਤ ਨੂੰ ਦੱਸਿਆ
ਨਵੀਂ ਦਿੱਲੀ, 18 ਅਪਰੈਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ ਅਤੇ ਮਠਿਆਈਆਂ ਜ਼ਿਆਦਾ ਖਾ ਰਹੇ ਹਨ ਤਾਂ ਜੋ ਮੈਡੀਕਲ ਜ਼ਮਾਨਤ ਦਾ...
Advertisement
ਨਵੀਂ ਦਿੱਲੀ, 18 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ ਅਤੇ ਮਠਿਆਈਆਂ ਜ਼ਿਆਦਾ ਖਾ ਰਹੇ ਹਨ ਤਾਂ ਜੋ ਮੈਡੀਕਲ ਜ਼ਮਾਨਤ ਦਾ ਆਧਾਰ ਬਣਾਇਆ ਜਾ ਸਕੇ। ਇਹ ਦਾਅਵਾ ਅੱਜ ਇਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਬੀਆਈ ਅਤੇ ਈਡੀ ਕੇਸਾਂ ਲਈ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਕੀਤਾ। ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਖੁਰਾਕ ਚਾਰਟ ਸਮੇਤ ਮਾਮਲੇ ਵਿੱਚ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਈਡੀ ਨੇ ਅਦਾਲਤ ਨੂੰ ਦੱਸਿਆ, ‘ਅਰਵਿੰਦ ਕੇਜਰੀਵਾਲ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਜ਼ਿਆਦਾ ਖੰਡ ਵਾਲਾ ਭੋਜਨ ਖਾ ਰਿਹਾ ਹੈ। ਉਹ ਰੋਜ਼ਾਨਾ ਆਲੂ ਪੂਰੀ, ਅੰਬ, ਮਠਿਆਈਆਂ ਖਾ ਰਹੇ ਹਨ। ਅਜਿਹਾ ਮੈਡੀਕਲ ਜ਼ਮਾਨਤ ਲਈ ਆਧਾਰ ਬਣਾਉਣ ਲਈ ਕੀਤਾ ਜਾ ਰਿਹਾ ਹੈ।’
Advertisement
Advertisement