ਧਿਰੌਲੀ ਪ੍ਰਾਜੈਕਟ ਵਾਤਾਵਰਨ ਲਈ ਆਫ਼ਤ ਬਣਿਆ: ਕਾਂਗਰਸ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦਾ ਧਿਰੌਲੀ ਕੋਲਾ ਖਾਣ ਪ੍ਰਾਜੈਕਟ ਵਾਤਾਵਰਨ ਲਈ ਤਰਾਸਦੀ ਅਤੇ ਸਥਾਨਕ ਕਬਾਇਲੀਆਂ ਲਈ ਸਮਾਜਿਕ ਤੇ ਆਰਥਿਕ ਆਫ਼ਤ ਬਣ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੁੱਖਾਂ...
Advertisement
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦਾ ਧਿਰੌਲੀ ਕੋਲਾ ਖਾਣ ਪ੍ਰਾਜੈਕਟ ਵਾਤਾਵਰਨ ਲਈ ਤਰਾਸਦੀ ਅਤੇ ਸਥਾਨਕ ਕਬਾਇਲੀਆਂ ਲਈ ਸਮਾਜਿਕ ਤੇ ਆਰਥਿਕ ਆਫ਼ਤ ਬਣ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੁੱਖਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਬਾਹਰੀ ਲੋਕਾਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਰਮੇਸ਼ ਨੇ ਬੀਤੀ 12 ਸਤੰਬਰ ਨੂੰ ਦੋਸ਼ ਲਾਇਆ ਸੀ ਕਿ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਅਡਾਨੀ ਗਰੁੱਪ ਦੇ ਧਿਰੌਲੀ ਕੋਲਾ ਖਾਣ ਪ੍ਰਾਜੈਕਟ ਦੌਰਾਨ ਜੰਗਲਾਤ ਅਧਿਕਾਰ ਕਾਨੂੰਨ, 2006 (ਐੱਫ ਆਰ ਏ) ਅਤੇ ਪੰਚਾਇਤ (ਅਨੁਸੂਚਿਤ ਖੇਤਰਾਂ ਤੱਕ ਵਿਸਥਾਰ) ਕਾਨੂੰਨ, 1996 (ਪੇਸਾ) ਦੀ ਉਲੰਘਣਾ ਕੀਤੀ ਗਈ ਹੈ। ਹਾਲਾਂਕਿ, ਮੱਧ ਪ੍ਰਦੇਸ਼ ਸਰਕਾਰ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ।
Advertisement
Advertisement
