ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਨਖੜ ਟੇਬਲ ਟੈਨਿਸ ਖੇਡ ਕੇ ਅਤੇ ਯੋਗ ਕਰਕੇ ਬਿਤਾ ਰਹੇ ਨੇ ਸਮਾਂ

ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਪਿਛਲੇ ਮਹੀਨੇ ਅਚਾਨਕ ਅਸਤੀਫ਼ਾ ਦੇਣ ਮਗਰੋਂ ਜਗਦੀਪ ਧਨਖੜ ਹੁਣ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਹ ਰੋਜ਼ਾਨਾ ਟੇਬਲ ਟੈਨਿਸ ਖੇਡ ਰਹੇ ਹਨ ਅਤੇ ਯੋਗ ਕਰਦੇ ਹਨ। ਧਨਖੜ ਜਦੋਂ ਪੱਛਮੀ ਬੰਗਾਲ ਦੇ ਰਾਜਪਾਲ ਸਨ ਤਾਂ ਉਨ੍ਹਾਂ...
Advertisement

ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਪਿਛਲੇ ਮਹੀਨੇ ਅਚਾਨਕ ਅਸਤੀਫ਼ਾ ਦੇਣ ਮਗਰੋਂ ਜਗਦੀਪ ਧਨਖੜ ਹੁਣ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਹ ਰੋਜ਼ਾਨਾ ਟੇਬਲ ਟੈਨਿਸ ਖੇਡ ਰਹੇ ਹਨ ਅਤੇ ਯੋਗ ਕਰਦੇ ਹਨ। ਧਨਖੜ ਜਦੋਂ ਪੱਛਮੀ ਬੰਗਾਲ ਦੇ ਰਾਜਪਾਲ ਸਨ ਤਾਂ ਉਨ੍ਹਾਂ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। ਧਨਖੜ ਦੇ ਰੋਜ਼ਾਨਾ ਦੇ ਕਾਰ-ਵਿਹਾਰ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਐਨਕਲੇਵ ’ਚ ਨਿਯਮਤ ਤੌਰ ’ਤੇ ਯੋਗ ਕਰਦੇ ਹਨ ਅਤੇ ਆਪਣੇ ਸ਼ੁੱਭ ਚਿੰਤਕਾਂ ਤੇ ਸਟਾਫ ਮੈਂਬਰਾਂ ਨਾਲ ਟੇਬਲ ਟੈਨਿਸ ਖੇਡਦੇ ਹਨ। ਉਨ੍ਹਾਂ ਕਿਹਾ ਕਿ ਧਨਖੜ ਦੌਰਿਆਂ ਤੋਂ ਪਰਤਣ ਮਗਰੋਂ ਵੀ ਆਪਣੇ ਸਟਾਫ ਮੈਂਬਰਾਂ ਨਾਲ ਟੇਬਲ ਟੈਨਿਸ ਖੇਡਣਾ ਪਸੰਦ ਕਰਦੇ ਸਨ। ਧਨਖੜ ਨੇ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਂਝ ਉਨ੍ਹਾਂ ਦਾ ਕਾਰਜਕਾਲ 10 ਅਗਸਤ, 2027 ਨੂੰ ਖ਼ਤਮ ਹੋਣਾ ਸੀ।

Advertisement
Advertisement