ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Dhankar faints: ਕੁਮਾਊਂ ਯੂਨੀਵਰਸਿਟੀ ਦੇ ਪ੍ਰੋਗਰਾਮ ’ਚ ਬੇਹੋਸ਼ ਹੋਏ ਉਪ ਰਾਸ਼ਟਰਪਤੀ ਧਨਖੜ

Vice President Dhankar faints at Kumaon University programme
Advertisement

ਨੈਨੀਤਾਲ, 25 ਜੂਨ

ਉਪ ਰਾਸ਼ਟਰਪਤੀ ਜਗਦੀਪ ਧਨਖੜ (Vice President Jagdeep Dhankhar) ਬੁੱਧਵਾਰ ਨੂੰ ਇੱਥੇ ਕੁਮਾਊਂ ਯੂਨੀਵਰਸਿਟੀ (Kumaon University) ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣ ਦੌਰਾਨ ਬੇਹੋਸ਼ ਹੋ ਗਏ। ਅਜਿਹਾ ਉਦੋਂ ਵਾਪਰਿਆ ਜਦੋਂ ਉਹ ਆਪਣਾ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਹੇਠਾਂ ਉਤਰ ਕੇ ਆਪਣੇ ਇਕ ਪੁਰਾਣੇ ਜਾਣੂ ਨੂੰ ਮਿਲ ਰਹੇ ਸਨ।

Advertisement

ਜਿਉਂ ਹੀ ਉਪ ਰਾਸ਼ਟਰਪਤੀ ਆਪਣਾ ਭਾਸ਼ਣ ਦੇਣ ਪਿੱਛੋਂ ਮੰਚ ਤੋਂ ਹੇਠਾਂ ਉਤਰੇ, ਉਹ ਆਪਣੇ ਸਾਬਕਾ ਸੰਸਦੀ ਸਹਿਯੋਗੀ ਮਹਿੰਦਰ ਸਿੰਘ ਪਾਲ ਕੋਲ ਗਏ, ਜੋ ਦਰਸ਼ਕਾਂ ਵਿੱਚ ਬੈਠੇ ਸਨ। ਪਾਲ ਉੱਤਰਾਖੰਡ ਹਾਈ ਕੋਰਟ ਵਿੱਚ ਇੱਕ ਵਕੀਲ ਹਨ, ਜਿਨ੍ਹਾਂ 1989 ਵਿੱਚ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਸੀ, ਜਦੋਂ ਧਨਖੜ ਵੀ ਰਾਜਸਥਾਨ ਦੇ ਝੁੰਝੁਨੂ ਤੋਂ ਸੰਸਦ ਮੈਂਬਰ ਸਨ।

ਦੋਵੇਂ ਆਗੂ ਇੱਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਕੁਝ ਦੇਰ ਇੱਕ-ਦੂਜੇ ਨਾਲ ਗੱਲ ਕਰਨ ਤੋਂ ਬਾਅਦ ਧਨਖੜ ਨੇ ਪਾਲ ਨੂੰ ਜੱਫੀ ਪਾ ਲਈ ਅਤੇ ਉਹ ਉਨ੍ਹਾਂ ਦੇ ਮੋਢਿਆਂ 'ਤੇ ਬੇਹੋਸ਼ ਹੋ ਗਏ।

ਕੁਝ ਗਲਤ ਹੋਣ ਦਾ ਅਹਿਸਾਸ ਕਰਦਿਆਂ ਹੀ ਉਪ ਰਾਸ਼ਟਰਪਤੀ ਦੇ ਨਾਲ ਆਈ ਮੈਡੀਕਲ ਟੀਮ ਨੇ ਫ਼ੌਰੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਹੋਸ਼ ਵਿੱਚ ਵਾਪਸ ਲਿਆਂਦਾ। ਧਨਖੜ ਜਲਦੀ ਹੀ ਠੀਕ ਹੋ ਗਏ। ਉਪ ਰਾਸ਼ਟਰਪਤੀ ਇਸ ਪਿੱਛੋਂ ਉੱਤਰਾਖੰਡ ਦੇ ਰਾਜ ਭਵਨ ਚਲੇ ਗਏ, ਜਿੱਥੇ ਉਹ ਰਾਤ ਠਹਿਰਨਗੇ।

ਉਪ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਨੈਨੀਤਾਲ ਦਾ ਆਪਣਾ ਤਿੰਨ ਦਿਨਾਂ ਦੌਰਾ ਸ਼ੁਰੂ ਕੀਤਾ ਹੈ। -ਪੀਟੀਆਈ

Advertisement