DGCA ਵੱਲੋਂ ਏਅਰ ਇੰਡੀਆਂ ਨੁੂੰ ਚਾਰ ਕਾਰਨ ਦੱਸੋ ਨੋਟਿਸ ਜਾਰੀ
ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਏਅਰ ਇੰਡੀਆ ਨੂੰ ਚਾਰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਚਾਰ ਕਾਰਨ ਦੱਸੋ ਨੋੋਟਿਸ ਜਹਾਜ਼ ਅਮਲੇ ਦੇ ਸਿਖਲਾਈ ਨਿਯਮਾਂ ਤੇ ਸੰਚਾਲਨ ਪ੍ਰਕਿਰਿਆਵਾਂ ਨਾਲ ਸਬੰਧਤ ਵੱਖੋ-ਵੱਖ ਉਲੰਘਣਾਵਾਂ ਲਈ ਜਾਰੀ ਕੀਤੇ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਵੱਲੋਂ 20 ਅਤੇ 21 ਜੂਨ ਨੁੂੰ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੁੂੇ ਕੀਤੇ ਗਏ ਕੁੱਝ ਸਵੈ-ਇੱਛਤ ਖ਼ੁਲਾਸਿਆਂ ਦੇ ਆਧਾਰ 'ਤੇ ਹੀ ਇਹ ਨੋਟਿਸ ਏਅਰਲਾਈਨ ਨੁੂੰ ਜਾਰੀ ਹੋਏ ਹਨ।
ਏਅਰ ਇੰਡੀਆ ਦੇ ਤਰਜਮਾਨ ਨੇ ਦੱਸਿਆ, "ਅਸੀਂ ਏਅਰ ਇੰਡੀਆ ਦੁਆਰਾ ਪਿਛਲੇ ਇੱਕ ਸਾਲ ਦੌਰਾਨ ਕੀਤੇ ਗਏ ਕੁਝ ਸਵੈ-ਇੱਛਤ ਖੁਲਾਸਿਆਂ ਨਾਲ ਸਬੰਧਤ ਇਹਨਾਂ ਨੋਟਿਸਾਂ ਨੂੰ ਸਵੀਕਾਰ ਕਰਦੇ ਹਾਂ। ਅਸੀਂ ਨਿਰਧਾਰਤ ਸਮੇਂ ਦੇ ਅੰਦਰ ਨੋਟਿਸਾਂ ਦਾ ਜਵਾਬ ਦੇਵਾਂਗੇ। ਅਸੀਂ ਆਪਣੇ ਅਮਲੇ ਦੇ ਮੈਂਬਰਾਂ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਵਚਨਬੱਧ ਹਾਂ।"
ਸੁੂਤਰਾਂ ਮੁਤਾਬਕ ਏਅਰ ਇੰਡੀਆ ਵੱਲੋਂ 20 ਜੂਨ ਨੂੰ ਕੀਤੇ ਗਏ ਸਵੈ-ਇੱਛਤ ਖੁਲਾਸਿਆਂ ਦੇ ਆਧਾਰ 'ਤੇ ਤਿੰਨ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 27 ਅਪਰੈਲ, 28 ਅਪਰੈਲ ਅਤੇ 2 ਮਈ ਦੇ ਸਬੰਧ ਵਿੱਚ ਜਹਾਜ਼ ਅਮਲੇ ਦੇ ਮੈਂਬਰਾਂ ਦੀ ਡਿਊਟੀ ਤੇ ਆਰਾਮ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸ਼ਾਮਲ ਹਨ।
ਸੂਤਰਾਂ ਅਨੁਸਾਰ, ਘੱਟੋ-ਘੱਟ ਚਾਰ ਉਡਾਣਾਂ ਦੇ ਸਬੰਧ ਵਿੱਚ ਜਹਾਜ਼ ਅਮਲੇ ਦੀ ਸਿਖਲਾਈ ਅਤੇ ਸੰਚਾਲਨ ਪ੍ਰਕਿਰਿਆ ਵਿੱਚ ਵੀ ਉਲੰਘਣਾਵਾਂ ਹੋਈਆਂ, ਜਿਨ੍ਹਾਂ ਵਿੱਚ 26 ਜੁਲਾਈ, 2024 ਤੇ 9 ਅਕਤੂਬਰ, 2024 ਅਤੇ 22 ਅਪਰੈਲ, 2025 ਨੂੰ ਚਲਾਈਆਂ ਗਈਆਂ ਉਡਾਣਾਂ ਸ਼ਾਮਲ ਹਨ।
ਡੀਜੀਸੀਏ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਵਿੱਚੋਂ ਇੱਕ 24 ਜੂਨ, 2024 ਅਤੇ 13 ਜੂਨ, 2025 ਨੂੰ ਚਲਾਈਆਂ ਗਈਆਂ ਉਡਾਣਾਂ ਦੇ ਸਬੰਧ ਵਿੱਚ ਫਲਾਈਟ ਡਿਊਟੀ ਪੀਰੀਅਡ/ਹਫਤਾਵਾਰੀ ਆਰਾਮ ਉਲੰਘਣਾਵਾਂ ਵੀ ਸ਼ਾਮਲ ਹਨ।
21 ਜੂਨ ਨੂੰ ਕੀਤੇ ਗਏ ਏਅਰਲਾਈਨ ਦੇ ਖ਼ੁਦ-ਖ਼ੁਆਇਸ਼ ਖੁਲਾਸਿਆਂ ਦੇ ਆਧਾਰ 'ਤੇ ਇੱਕ ਹੋਰ ਕਾਰਨ ਦੱਸੋ ਨੋਟਿਸ, ਜਹਾਜ਼ ਅਮਲੇ ਦੀ ਸਿਖਲਾਈ ਅਤੇ ਸੰਚਾਲਨ ਪ੍ਰਕਿਰਿਆਵਾਂ ਵਿੱਚ ਉਲੰਘਣਾਵਾਂ ਦੇ ਤਿੰਨ ਮਾਮਲੇ ਹਨ। ਇਹ ਉਲੰਘਣਾਵਾਂ 10-11 ਅਪਰੈਲ, 16 ਫਰਵਰੀ-19 ਮਈ ਅਤੇ 1 ਦਸੰਬਰ, 2024 ਨੂੰ ਚਲਾਈਆਂ ਗਈਆਂ ਕੁਝ ਉਡਾਣਾਂ ਵਿੱਚ ਹੋਈਆਂ।
ਹਾਲ ਹੀ ਵਿੱਚ ਏਅਰ ਇੰਡੀਆਂ ਦੀਆਂ ਕੁਝ ਉਲੰਘਣਾਵਾਂ ਲਈ ਰੈਗੂਲੇਟਰੀ ਜਾਂਚ ਦੇ ਘੇਰੇ ਵਿੱਚ ਆਈਆਂ ਹਨ।
ਗ਼ੌਰਤਲਬ ਹੈ ਕਿ ਜੂਨ 12 ਨੁੂੰ ਏਅਰ ਇੰਡੀਆ ਦਾ ਲੰਡਨ ਜਾ ਰਿਹਾ ਬੋਇੰਗ 787-8 ਜਹਾਜ਼ ਉਡਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਅਹਿਮਦਾਬਾਦ ਵਿੱਖੇ ਇੱਕ ਬਿਲਡਿੰਗ ਨਾਲ ਟਕਰਾ ਗਿਆ ਸੀ, ਜਿਸ ਵਿੱਚ 260 ਯਾਤਰੀਆਂ ਦੀ ਮੌਤ ਹੋ ਗਈ ਸੀ। -ਪੀਟੀਆਈ