ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਕਿਸਤਾਨ ਵੱਲੋਂ ਹਾਵਾਈ ਖੇਤਰ ਦੀ ਵਰਤੋਂ ਦੀ ਬੇਨਤੀ ਰੱਦ ਬਾਰੇ ਡੀਜੀਸੀਏ ਨੇ ਜਾਂਚ ਸ਼ੁਰੂ ਕੀਤੀ

ਨਵੀਂ ਦਿੱਲੀ, 23 ਮਈ ਇਸ ਹਫ਼ਤੇ ਬੁੱਧਵਾਰ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨ ਵਾਲੀ ਦਿੱਲੀ-ਸ੍ਰੀਨਗਰ ਉਡਾਣ ਨੂੰ ਚਲਾਉਣ ਵਾਲੇ ਇੰਡੀਗੋ ਪਾਇਲਟ ਨੇ ਸ਼ੁਰੂ ਵਿੱਚ ਲਾਹੌਰ ਏਅਰ ਟਰੈਫਿਕ ਕੰਟਰੋਲ ਤੋਂ ਗੜਬੜ ਤੋਂ ਬਚਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ...
ਗੜੇਮਾਰੀ ਕਾਰਨ ਨੁਕਸਾਨਿਆ ਜਹਾਜ਼ ਦਾ ਅਗਲਾ ਹਿੱਸਾ।
Advertisement

ਨਵੀਂ ਦਿੱਲੀ, 23 ਮਈ

ਇਸ ਹਫ਼ਤੇ ਬੁੱਧਵਾਰ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨ ਵਾਲੀ ਦਿੱਲੀ-ਸ੍ਰੀਨਗਰ ਉਡਾਣ ਨੂੰ ਚਲਾਉਣ ਵਾਲੇ ਇੰਡੀਗੋ ਪਾਇਲਟ ਨੇ ਸ਼ੁਰੂ ਵਿੱਚ ਲਾਹੌਰ ਏਅਰ ਟਰੈਫਿਕ ਕੰਟਰੋਲ ਤੋਂ ਗੜਬੜ ਤੋਂ ਬਚਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ, ਪਰ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ। ਇਸ ਸਬੰਧੀ ਇੱਕ ਵਿਸਤ੍ਰਿਤ ਬਿਆਨ ਵਿੱਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਉਡਾਣ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਜਹਾਜ਼ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ। ਇਸ ਘਟਨਾ ਦੀ ਡੀਜੀਸੀਏ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

Advertisement

ਜ਼ਿਕਰਯੋਗ ਹੈ ਕਿ 220 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਉਡਾਣ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਪਾਇਲਟ ਨੇ ਸ੍ਰੀਨਗਰ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਨਿਯੰਤਰਣ ਨੂੰ ‘ਐਮਰਜੈਂਸੀ’ ਦੀ ਰਿਪੋਰਟ ਦਿੱਤੀ, ਜਿਸ ਮਗਰੋਂ ਉਡਾਣ ਬੁੱਧਵਾਰ ਨੂੰ ਸੁਰੱਖਿਅਤ ਉਤਾਰੀ ਗਈ ਸੀ।

ਜਦੋਂ ਜਹਾਜ਼ ਅੰਮ੍ਰਿਤਸਰ ਤੋਂ ਉੱਡ ਰਿਹਾ ਸੀ ਤਾਂ ਪਾਇਲਟ ਨੇ ਅਚਾਨਕ ਝੱਖੜ ਦੇ ਮੱਦੇਨਜ਼ਰ ਬੁੱਧਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਲੰਘਣ ਲਈ ਲਾਹੌਰ ਏਅਰ ਟਰੈਫਿਕ ਕੰਟਰੋਲ (ATC) ਦੀ ਇਜਾਜ਼ਤ ਮੰਗੀ। ਸੂਤਰਾਂ ਨੇ ਦੱਸਿਆ ਕਿ ਇਹ ਬੇਨਤੀ ਗੜਬੜ ਤੋਂ ਬਚਣ ਲਈ ਕੀਤੀ ਗਈ ਸੀ ਪਰ ਲਾਹੌਰ ਏਟੀਸੀ ਨੇ ਇਸ ਨੂੰ ਰੱਦ ਕਰ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਨਤੀਜੇ ਵਜੋਂ ਜਹਾਜ਼ ਅਸਲ ਉਡਾਣ ਮਾਰਗ ‘ਤੇ ਚੱਲਿਆ, ਜਿੱਥੇ ਇਸ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ

Advertisement
Tags :
Punajbi Tribune NewsPunjabi NewsPunjabi Tribune