ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਂਕੇ ਬਿਹਾਰੀ ਦਾ ‘ਚਰਨ ਅੰਮ੍ਰਿਤ’ ਮੰਨ ਕੇ ਸ਼ਰਧਾਲੂ ਪੀ ਰਹੇ AC ਦਾ ਪਾਣੀ, ਵਾਇਰਲ ਵੀਡੀਓ

ਵੀਡੀਓ ਨੂੰ 24 ਘੰਟਿਆਂ ਵਿੱਚ ‘ਐਕਸ’ 'ਤੇ 3.9 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਬਹਿਸ ਛਿੜ ਗਈ ਹੈ
ਵਾਇਰਲ ਵੀਡੀਓ ਤੋਂ ਲਈਆਂ ਗਈਆਂ ਤਸਵੀਰਾਂ।
Advertisement

ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 04 ਨਵੰਬਰ

Advertisement

"ਅੰਧ ਵਿਸ਼ਵਾਸ" ਦੀ ਇੱਕ ਸ਼ਾਨਦਾਰ ਉਦਾਹਰਣ ਵਿੱਚ ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ ਜਿੱਥੇ ਸ਼ਰਧਾਲੂ ਇੱਕ ਹਾਥੀ ਦੀ ਮੂਰਤੀ ਤੋਂ ਡਿੱਗਦਾ ਪਾਣੀ ਇਕੱਠਾ ਕਰਨ ਲਈ ਲਾਈਨ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ, ਉਹ ਇਸ ਨੂੰ "ਚਰਨ ਅੰਮ੍ਰਿਤ" ਮੰਨ ਰਹੇ ਹਨ।

ਹਾਲਾਂਕਿ, ਇਹ ਪਾਣੀ ਏਅਰ ਕੰਡੀਸ਼ਨਿੰਗ(ਏਸੀ) ਯੂਨਿਟ ਤੋਂ ਆਉਂਦਾ ਹੋਇਆ ਪਾਣੀ ਨਿੱਕਲਿਆ। ਦੱਸਣਯੋਗ ਹੈ ਕਿ ‘ਚਰਨ ਅੰਮ੍ਰਿਤ’ ਨੂੰ ਭਗਵਾਨ ਕ੍ਰਿਸ਼ਨ ਦੇ ਚਰਨਾਂ ਦਾ ਪਵਿੱਤਰ ਜਲ ਮੰਨਿਆ ਜਾਂਦਾ ਹੈ।

ਮੰਦਿਰ ਦੇ ਇੱਕ ਸ਼ਰਧਾਲੂ ਵੱਲੋਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਆਵਾਜ਼ ਮਿਥਿਹਾਸ ਨੂੰ ਤੋੜਦੀ ਸੁਣਾਈ ਦਿੰਦੀ ਹੈ। “ਦੀਦੀ, ਯੇ ਏਸੀ ਕਾ ਪਾਣੀ ਹੈ, ਯੇ ਠਾਕੁਰ ਜੀ ਕੇ ਚਰਨੋਂ ਕਾ ਪਾਣੀ ਨਹੀਂ ਹੈ। ਵੀਡੀਓ ਵਿਚ ਵਿਅਕਤੀ ਕਹਿ ਰਿਹਾ ਹੈ ਕਿ ਭੈਣ ਜੀ, ਇਹ ਏਸੀ ਦਾ ਪਾਣੀ ਹੈ, ਠਾਕੁਰ ਜੀ ਦੇ ਚਰਨਾਂ ਦਾ ਪਾਣੀ ਨਹੀਂ। ਮੰਦਰ ਦੇ ਪੁਜਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।”

ਪਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ‘ਚਰਨ ਅੰਮ੍ਰਿਤ’ ਵਜੋਂ ਲੈਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਬਹੁਤ ਸਾਰੇ ਸ਼ਰਧਾਲੂ ਪਾਣੀ ਇਕੱਠਾ ਕਰਦੇ, ਪੀਂਦੇ ਅਤੇ ਛਿੜਕਦੇ ਰਹੇ।

ਦੇਖੋ ਵਾਇਰਲ ਵੀਡੀਓ:-

 

 

ਉਧਰ ਇਸ ਵੀਡੀਓ ਨੂੰ ਕੇ ‘ਐਕਸ’ ’ਤੇ ਵੱਖ ਵੱਖ ਯੂਜ਼ਰਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਇਕ ਨੇ ਲਿਖਿਆ “ਗੰਭੀਰ ਸਿੱਖਿਆ ਦੀ 100% ਲੋੜ ਹੈ। ਲੋਕ ਏਸੀ ਵਾਲਾ ਪਾਣੀ ਪੀ ਰਹੇ ਹਨ, ਇਹ ਸੋਚ ਰਹੇ ਹਨ ਕਿ ਇਹ ਭਗਵਾਨ ਦੇ ਚਰਨਾਂ ਦਾ ‘ਚਰਨ ਮਮ੍ਰਿਤ’ ਹੈ।

Advertisement
Show comments