ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਸ਼ਮੀਰ ਵਿੱਚ ਸੰਘਣੀ ਧੁੰਦ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ

* ਦਿਸਣ ਹੱਦ ਘਟਣ ਕਾਰਨ ਦੇਰੀ ਨਾਲ ਹੋਇਆ ਉਡਾਣਾਂ ਦਾ ਸੰਚਾਲਨ * ਅੱਜ ਬਰਫਬਾਰੀ ਦੀ ਸੰਭਾਵਨਾ ਸ੍ਰੀਨਗਰ/ਜੈਪੁਰ, 3 ਜਨਵਰੀ ਕਸ਼ਮੀਰ ਦੇ ਵੱਡੇ ਹਿੱਸੇ ’ਚ ਅੱਜ ਸੰਘਣੀ ਧੁੰਦ ਛਾਈ ਰਹੀ ਅਤੇ ਦਿਸਣ ਹੱਦ ਤਕਰੀਬਨ 300 ਮੀਟਰ ਰਹਿ ਜਾਣ ਕਾਰਨ ਸ੍ਰੀਨਗਰ ਹਵਾਈ...
ਬਾਰਾਮੂਲਾ ਵਿੱਚ ਪਈ ਬਰਫ ’ਚੋਂ ਲੰਘ ਕੇ ਸਕੂਲ ਜਾਂਦੇ ਹੋਏ ਵਿਦਿਆਰਥੀ। -ਫੋਟੋ: ਏਐੱਨਆਈ
Advertisement

* ਦਿਸਣ ਹੱਦ ਘਟਣ ਕਾਰਨ ਦੇਰੀ ਨਾਲ ਹੋਇਆ ਉਡਾਣਾਂ ਦਾ ਸੰਚਾਲਨ

* ਅੱਜ ਬਰਫਬਾਰੀ ਦੀ ਸੰਭਾਵਨਾ

Advertisement

ਸ੍ਰੀਨਗਰ/ਜੈਪੁਰ, 3 ਜਨਵਰੀ

ਕਸ਼ਮੀਰ ਦੇ ਵੱਡੇ ਹਿੱਸੇ ’ਚ ਅੱਜ ਸੰਘਣੀ ਧੁੰਦ ਛਾਈ ਰਹੀ ਅਤੇ ਦਿਸਣ ਹੱਦ ਤਕਰੀਬਨ 300 ਮੀਟਰ ਰਹਿ ਜਾਣ ਕਾਰਨ ਸ੍ਰੀਨਗਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ ਘੱਟ ਤਾਪਮਾਨ ’ਚ ਕੁਝ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ’ਚ ਸੰਘਣੀ ਧੁੰਦ ਛਾਉਣ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਅਤੇ ਦਿਸਣ ਹੱਦ 300 ਮੀਟਰ ਤੱਕ ਘੱਟ ਜਾਣ ਕਾਰਨ ਕਈ ਉਡਾਣਾਂ ਦੇ ਸੰਚਾਲਣ ’ਚ ਦੇਰੀ ਹੋਈ ਜਦਕਿ ਇੱਥੋਂ ਇੱਕ ਸੇਵਾ ਦਾ ਮਾਰਗ ਤਬਦੀਲ ਕਰ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਦੁਪਹਿਰ ਸਮੇਂ ਦਿਸਣ ਹੱਦ ’ਚ ਸੁਧਾਰ ਹੋਣ ਮਗਰੋਂ ਉਡਾਣਾਂ ਮੁੜ ਸ਼ੁਰੂ ਹੋਈਆਂ। ਇਸੇ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਭਲਕੇ 4 ਜਨਵਰੀ ਨੂੰ ਪੱਛਮੀ ਗੜਬੜੀ ਦੇ ਅਸਰ ਨਾਲ ਜੰਮੂ ਕਸ਼ਮੀਰ ਦੀਆਂ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ। ਸੋਮਵਾਰ ਸਵੇਰ ਤੱਕ ਇਸ ਦੀ ਸੰਭਾਵਨਾ ਬਹੁਤ ਜ਼ਿਆਦਾ ਰਹੇਗੀ। ਮੌਸਮ ਵਿਭਾਗ ਅਨੁਸਾਰ ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 4.5, ਪਹਿਲਗਾਮ ’ਚ ਮਨਫੀ 4.6, ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫੀ 2.2 ਰਿਹਾ। ਮਨਫੀ 7.3 ਡਿਗਰੀ ਨਾਲ ਕਾਜ਼ੀਗੁੰਡ ਖਿੱਤੇ ਦਾ ਸਭ ਤੋਂ ਠੰਢਾ ਸਥਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਕੜਾਕੇ ਦੀ ਠੰਢ ਤੇ ਧੁੰਦ ਦਾ ਦੌਰ ਅੱਜ ਵੀ ਜਾਰੀ ਰਿਹਾ ਤੇ ਘੱਟੋ ਘੱਟ 5.8 ਡਿਗਰੀ ਤਾਪਮਾਨ ਨਾਲ ਵਨਸਥਲੀ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ। -ਪੀਟੀਆਈ

Advertisement