ਦਿੱਲੀ ਦੰਗੇ: ਉਮਰ ਖਾਲਿਦ ਦੇ ਵਕੀਲਾਂ ਵੱਲੋਂ ਬਹਿਸ ਮੁਕੰਮਲ
ਕੌਮੀ ਰਾਜਧਾਨੀ ਵਿੱਚ 2020 ’ਚ ਹੋਏ ਦੰਗਿਆਂ ਦੀ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਸਾਜ਼ਿਸ਼ ਰਚਣ ਦੇ ਮਾਮਲੇ ’ਚ ਮੁਲਜ਼ਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੇ ਵਕੀਲ ਨੇ ਅੱਜ ਆਪਣੇ ਮੁਵੱਕਿਲ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਵਿਰੋਧ ਕਰਦਿਆਂ ਬਹਿਸ ਮੁਕੰਮਲ ਕਰ ਲਈ ਹੈ।
ਖਾਲਿਦ ਦੀ ਤਰਫ਼ੋਂ ਪੇਸ਼ ਹੋਏ ਸੀਨੀਅਰ ਵਕੀਲ ਤ੍ਰਿਦੀਪ ਪਾਇਸ ਨੇ ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਦੇ ਸਾਹਮਣੇ ਦਲੀਲਾਂ ਪੇਸ਼ ਕੀਤੀਆਂ। ਪਾਇਸ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਆਪਣੀ ਬਹਿਸ ਮੁਕੰਮਲ ਕਰ ਲਈ ਹੈ ਅਤੇ ਉਹ ਹੋਰ ਮੁਲਜ਼ਮਾਂ ਦੀਆਂ ਦਲੀਲਾਂ ਸੁਣਨ ਲਈ ਅੱਗੇ ਵਧ ਸਕਦੀ ਹੈ। ਪਾਇਸ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 10 ਨਵੰਬਰ ਦੀ ਤਰੀਕ ਮੁਕੱਰਰ ਕੀਤੀ ਹੈ। ਅਦਾਲਤ ਅਗਲੀ ਸੁਣਵਾਈ ’ਚ ਮੁਲਜ਼ਮ ਸਲੀਮ ਮਲਿਕ ਖ਼ਿਲਾਫ਼ ਦੋਸ਼ਾਂ ’ਤੇ ਦਲੀਲਾਂ ਸੁਣੇਗੀ।
ਦੂਜੇ ਪਾਸੇ ਕਾਰਕੁਨ ਸ਼ਿਫਾ-ਉਰ-ਰਹਿਮਾਨ ਨੇ ਦਿੱਲੀ ਦੰਗਿਆਂ ਲਾਲ ਸਬੰਧਤ ਯੂ ਏ ਪੀ ਏ ਮਾਮਲੇ ’ਚ ਜ਼ਮਾਨਤ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਨੂੰ ‘ਜਾਣਬੁੱਝ ਕੇ ਚੁਣਿਆ ਗਿਆ’ ਹੈ ਅਤੇ ਅਤਿਵਾਦ ਰੋਕੂ ਕਾਨੂੰਨ ਤਹਿਤ ਉਸ ਖ਼ਿਲਾਫ਼ ਕੋਈ ਅਪਰਾਧ ਨਹੀਂ ਬਣਦਾ। ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ’ਤੇ ਅੱਜ ਉਮਰ ਖਾਲਿਦ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਲੀ ਕਿ ਦਿੱਲੀ ਦੰਗਿਆਂ ਨਾਲ ਸਬੰਧਤ 116 ਕੇਸਾਂ ’ਚੋਂ 97 ਵਿਚੋਂ ਮੁਲਜ਼ਮ ਬਰੀ ਹੋ ਗਏ ਹਨ ਤੇ 17 ਮਾਮਲਿਆਂ ’ਚ ਅਦਾਲਤ ਨੇ ਸਬੂਤ ਘੜੇ ਜਾਣ ਵੱਲ ਇਸ਼ਾਰਾ ਕੀਤਾ ਹੈ। ਮਾਮਲੇ ’ਚ ਸੁਣਵਾਈ 6 ਨਵੰਬਰ ਵੀ ਜਾਰੀ ਰਹੇਗੀ।
