ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Delhi polls: ‘ਆਪ’ ਵੱਲੋਂ ਦਿੱਲੀ ਚੋਣਾਂ ਲਈ ਉਮੀਦਵਾਰਾਂ ਦੀ ਆਖ਼ਰੀ ਸੂਚੀ ਵੀ ਜਾਰੀ

AAP releases final candidates' list for Delhi polls; ਕੇਜਰੀਵਾਲ ਨੇ 'ਕੋਈ ਮੁੱਖ ਮੰਤਰੀ ਚਿਹਰਾ’ ਨਾ ਐਲਾਨਣ ਲਈ ਭਾਜਪਾ ’ਤੇ ਸੇਧਿਆ ਨਿਸ਼ਾਨਾ
Advertisement
ਨਵੀਂ ਦਿੱਲੀ, 15 ਦਸੰਬਰ
Delhi polls: ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਹਾਕਮ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਆਪਣੇ ਉਮੀਦਵਾਰਾਂ ਦੀ ਅੰਤਿਮ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਸ ਵਿਚ 38 ਉਮੀਦਵਾਰਾਂ ਦੇ ਨਾਂ ਸਾਮਲ ਹਨ। ਇਹ ਸੂਚੀ ਜਾਰੀ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ  ਦੋਸ਼ ਲਾਇਆ ਕਿ ਭਗਵਾ ਪਾਰਟੀ ਕੋਲ ਮੁੱਖ ਮੰਤਰੀ ਦਾ ਕੋਈ ਚਿਹਰਾ ਹੀ ਨਹੀਂ ਹੈ।

‘ਆਪ’ ਨੇ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 38 ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ। ਇਸ ਵਿੱਚ ਕੇਜਰੀਵਾਲ ਨੂੰ ਨਵੀਂ ਦਿੱਲੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਨਾਲ ਹੀ ਕਾਲਕਾਜੀ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਇਹ ਐਲਾਨ ਪਾਰਟੀ ਮੁਖੀ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਰਾਹੀਂ ਕੀਤਾ ਹੈ।

ਹਿੰਦੀ ਵਿੱਚ X 'ਤੇ ਪਾਈ ਪੋਸਟ ਵਿੱਚ ਕੇਜਰੀਵਾਲ ਨੇ ਕਿਹਾ, "ਪਾਰਟੀ ਪੂਰੇ ਵਿਸ਼ਵਾਸ ਅਤੇ ਪੂਰੀ ਤਿਆਰੀ ਨਾਲ ਚੋਣਾਂ ਲੜ ਰਹੀ ਹੈ। ਭਾਜਪਾ ਗਾਇਬ ਹੈ। ਉਨ੍ਹਾਂ ਕੋਲ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ, ਕੋਈ ਟੀਮ ਨਹੀਂ ਹੈ, ਕੋਈ ਯੋਜਨਾਬੰਦੀ ਨਹੀਂ ਹੈ ਅਤੇ ਦਿੱਲੀ ਲਈ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਉਨ੍ਹਾਂ ਕੋਲ ਸਿਰਫ਼ ਇੱਕ ਨਾਅਰਾ ਹੈ, ਸਿਰਫ਼ ਇੱਕ ਨੀਤੀ ਹੈ ਅਤੇ ਸਿਰਫ਼ ਇੱਕ ਮਿਸ਼ਨ ਹੈ - 'ਕੇਜਰੀਵਾਲ ਨੂੰ ਹਟਾਓ'। ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ਨੇ ਪੰਜ ਸਾਲਾਂ ਵਿੱਚ ਕੀ ਕੀਤਾ ਅਤੇ ਉਹ ਜਵਾਬ ਦਿੰਦੇ ਹਨ, 'ਕੇਜਰੀਵਾਲ ਨੂੰ ਬਹੁਤ ਗਾਲੀ ਦੀ'।"

Advertisement

ਭਾਰਤੀ ਜਨਤਾ ਪਾਰਟੀ (ਭਾਜਪਾ)  ਨੇ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੂੰ ਨਵੀਂ ਦਿੱਲੀ ਵਿੱਚ ਕੇਜਰੀਵਾਲ ਦੇ ਖਿਲਾਫ ਖੜ੍ਹਾ ਕਰਨ ਬਾਰੇ ਸੋਚ ਰਹੀ ਹੈ। ਇਸ ਦੌਰਾਨ ਕਾਂਗਰਸ ਨੇ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਸਵਰਗੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਵੀ ਸ਼ਾਮਲ ਹਨ, ਜੋ ਨਵੀਂ ਦਿੱਲੀ ਹਲਕੇ ਵਿੱਚ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਚੁਣੌਤੀ ਦੇਣਗੇ।

ਕੇਜਰੀਵਾਲ ਨੇ ਕਈ ਮੌਕਿਆਂ 'ਤੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਨਾਲ ਕਿਸੇ ਵੀ ਗੱਠਜੋੜ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਦੋਵੇਂ ਪਾਰਟੀਆਂ ਇੰਡੀਆ ਬਲਾਕ ਦਾ ਹਿੱਸਾ ਹਨ। ਕੌਮੀ ਰਾਜਧਾਨੀ ਵਿੱਚ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਆਪਣੀ ਮੁਹਿੰਮ ਤਹਿਤ 'ਆਪ' ਨੇ ਆਪਣੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਸੂਚੀ ਮੁਤਾਬਕ ਵਾਤਾਵਰਨ ਮੰਤਰੀ ਗੋਪਾਲ ਰਾਏ ਬਾਬਰਪੁਰ ਹਲਕੇ ਤੋਂ, ਸਿਹਤ ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਮੰਤਰੀ ਰਘੁਵਿੰਦਰ ਸ਼ੌਕੀਨ ਅਤੇ ਮੁਕੇਸ਼ ਕੁਮਾਰ ਅਹਿਲਾਵਤ ਕ੍ਰਮਵਾਰ ਨਾਂਗਲੋਈ ਜਾਟ ਅਤੇ ਸੁਲਤਾਨਪੁਰ ਮਾਜਰਾ ਤੋਂ ‘ਆਪ’ ਉਮੀਦਵਾਰ ਹੋਣਗੇ।

ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜੰਗਪੁਰਾ ਤੋਂ ਉਮੀਦਵਾਰ  ਐਲਾਨਿਆ ਗਿਆ ਹੈ, ਜਦੋਂ ਕਿ ਸਿਸੋਦੀਆ ਦੀ ਪਿਛਲੀ ਸੀਟ ਪਟਪੜਗੰਜ ਤੋਂ  ਨਵੇਂ ਉਮੀਦਵਾਰ ਅਵਧ ਓਝਾ ਚੋਣ ਲੜਨਗੇ। ਕਾਂਗਰਸ ਨੇ ਪਟਪੜਗੰਜ ਤੋਂ ਅਨਿਲ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਪਿਛਲੀਆਂ 2020 ਦੀਆਂ ਚੋਣਾਂ ਵਿੱਚ ਆਪ ਨੇ ਦਿੱਲੀ ਦੀਆਂ 70 ਵਿੱਚੋਂ 62 ਸੀਟਾਂ ਜਿੱਤੀਆਂ। ਆਗਾਮੀ ਚੋਣਾਂ ਵੀ ਪਾਰਟੀ ਦੇ ਸ਼ਾਸਨ ਮਾਡਲ ਅਤੇ ਵੋਟਰਾਂ ਵਿਚ ਇਸ ਦੀ ਮਕਬੂਲੀਅਤ ਦੀ ਵੱਡੀ ਪਰਖ ਹੋਣਗੀਆਂ।  -ਪੀਟੀਆਈ
Advertisement
Show comments