ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ: ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀ

ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ ਹੋਰ ਗਹਿਣੇ ਚੋਰੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਸੁਧੀਰ ਜੈਨ ਨਾਂ ਦਾ ਇੱਕ ਵਪਾਰੀ ਰੋਜ਼ਾਨਾ ਪੂਜਾ ਲਈ ਕਲਸ਼ ਲੈ ਕੇ...
ਲਾਲ ਕਿਲੇ ਦੀ ਫਾਈਲ ਫੋਟੋ।
Advertisement
ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ ਹੋਰ ਗਹਿਣੇ ਚੋਰੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਸੁਧੀਰ ਜੈਨ ਨਾਂ ਦਾ ਇੱਕ ਵਪਾਰੀ ਰੋਜ਼ਾਨਾ ਪੂਜਾ ਲਈ ਕਲਸ਼ ਲੈ ਕੇ ਆਉਂਦਾ ਸੀ। ਅਧਿਕਾਰੀਆਂ ਅਨੁਸਾਰ, ‘‘ਪਿਛਲੇ ਮੰਗਲਵਾਰ, ਇਹ ਕਰਸ਼ ਪ੍ਰੋਗਰਾਮ ਦੇ ਦੌਰਾਨ ਸਟੇਜ ਤੋਂ ਗਾਇਬ ਹੋ ਗਿਆ। ਸ਼ੱਕੀ ਵਿਅਕਤੀ ਦੀਆਂ ਗਤੀਵਿਧੀਆਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।’’

ਉਧਰ ਪੁਲੀਸ ਦਾ ਕਹਿਣਾ ਹੈ ਕਿ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਜਤਾਈ ਗਈ ਹੈ।

ਮੈਟਰੋ ਵਿੱਚ ਸੋਨੇ ਦੇ ਬਿਸਕੁਟ ਚੋਰੀ ਕਰਨ ਵਾਲਾ ਆਦਤਨ ਚੋਰ ਗ੍ਰਿਫ਼ਤਾਰ

Advertisement

ਇਸ ਦੌਰਾਨ ਦਿੱਲੀ ਪੁਲੀਸ ਨੇ ਇੱਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੈਟਰੋ ਰਾਹੀਂ ਯਾਤਰਾ ਕਰ ਰਹੇ ਇੱਕ ਯਾਤਰੀ ਤੋਂ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ ਚੋਰੀ ਕਰਨ ਵਿੱਚ ਸ਼ਾਮਲ ਸੀ।

ਮੁੱਖ ਦੋਸ਼ੀ 29 ਸਾਲਾ ਸੋਨੂੰ ਚੰਦ ਨੂੰ 3 ਲੱਖ ਰੁਪਏ ਦੇ ਚੋਰੀ ਹੋਏ ਸਾਮਾਨ ਸਮੇਤ ਫੜਿਆ ਗਿਆ, ਜਿਸ ਨਾਲ ਸੋਨੇ ਦੇ ਵਪਾਰ ਨਾਲ ਜੁੜੇ ਉਸਦੇ ਸਾਥੀਆਂ ਦਾ ਇੱਕ ਵੱਡਾ ਨੈਕਸਸ ਸਾਹਮਣੇ ਆਇਆ ਹੈ।

Advertisement
Show comments