ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ: ਗਰਮੀ ਕਾਰਨ ਸਵੇਰੇ ਤੋਂ ਕਤਾਰਾਂ ’ਚ ਲੱਗੇ ਲੋਕ, ਮੁਰਮੂ ਸਣੇ ਕਈ ਮੰਤਰੀਆਂ, ਕੇਜਰੀਵਾਲ ਤੇ ਗਾਂਧੀ ਪਰਿਵਾਰ ਨੇ ਪਾਈਆਂ ਵੋਟਾਂ

ਬਾਅਦ ਦੁਪਹਿਰ 3 ਵਜੇ ਤੱਕ 44.58 ਫ਼ੀਸਦ ਪੋਲਿੰਗ
Advertisement

ਨਵੀਂ ਦਿੱਲੀ, 25 ਮਈ

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਦਿੱਲੀ ਦੀਆਂ ਸੱਤ ਸੰਸਦੀ ਸੀਟਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਚੱਲ ਰਹੀ ਵੋਟਿੰਗ ਲਈ ਲੋਕ ਸਵੇਰ ਤੋਂ ਹੀ ਕਤਾਰਾਂ ਵਿਚ ਖੜ੍ਹੇ ਰਹੇ ਤਾਂ ਜੋ ਦਿਨ ਵੇਲੇ ਵਧਦੀ ਗਰਮੀ ਤੋਂ ਬਚ ਸਕਣ। ਬਾਅਦ ਦੁਪਹਿਰ 3 ਵਜੇ ਤੱਕ 44.58 ਫੀਸਦ ਪੋਲਿੰਗ ਦਰਜ ਕੀਤੀ ਗਈ ਸਵੇਰੇ ਵੋਟ ਪਾਉਣ ਵਾਲਿਆਂ ਵਿੱਚ ਕੇਂਦਰੀ ਮੰਤਰੀ ਐੱਸ. ਜੈਸ਼ੰਕਰ ਅਤੇ ਹਰਦੀਪ ਸਿੰਘ ਪੁਰੀ, ਦਿੱਲੀ ਦੀ ਮੰਤਰੀ ਆਤਿਸ਼ੀ,  ਗੌਤਮ ਗੰਭੀਰ ਅਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸ਼ਾਮਲ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਵੋਟ ਪਾਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੋਟ ਪਾਉਣ ਬਾਅਦ ਲੋਕਾਂ ਨੂੰ ਵੋਟਾਂ ਪਾਉਣ ਲਈ ਕਿਹਾ। ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਬੱਚਿਆ ਤੇ ਪਤੀ ਨੇ ਵੀ ਵੋਟਾਂ ਪਾਈਆਂ।

Advertisement

Advertisement
Show comments