ਦਿੱਲੀ ਧਮਾਕੇ ਦਾ ਮੁਲਜ਼ਮ ਭਗੌੜਾ ਐਲਾਨਿਆ
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਅਦਾਲਤ ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕੇ ਦੇ ਮੁਲਜ਼ਮ ਡਾ. ਮੁਜ਼ੱਫਰ ਅਹਿਮਦ ਰਾਥਰ ਨੂੰ ਭਗੌੜਾ ਐਲਾਨ ਦਿੱਤਾ ਹੈ। ਉਸ ਖ਼ਿਲਾਫ਼ ਧਾਰਾ 84 ਤਹਿਤ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ...
Advertisement
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਅਦਾਲਤ ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕੇ ਦੇ ਮੁਲਜ਼ਮ ਡਾ. ਮੁਜ਼ੱਫਰ ਅਹਿਮਦ ਰਾਥਰ ਨੂੰ ਭਗੌੜਾ ਐਲਾਨ ਦਿੱਤਾ ਹੈ। ਉਸ ਖ਼ਿਲਾਫ਼ ਧਾਰਾ 84 ਤਹਿਤ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਭਗੌੜਾ ਐਲਾਨਣ ਸਬੰਧੀ ਨੋਟਿਸ ਅੱਜ ਕਾਜ਼ੀਗੁੰਡ ’ਚ ਰਾਥਰ ਦੇ ਘਰ ਬਾਹਰ ਚਿਪਕਾਇਆ ਗਿਆ ਹੈ। ਅਦਾਲਤ ਨੇ ਰਾਥਰ ਨੂੰ 28 ਜਨਵਰੀ 2026 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਸ ਦੇ ਅਫ਼ਗਾਨਿਸਤਾਨ ’ਚ ਹੋਣ ਦਾ ਖ਼ਦਸ਼ਾ ਹੈ। ਪੁਲੀਸ ਨੇ ਉਸ ਦੇ ਭਰਾ ਡਾ. ਅਦੀਲ ਅਹਿਮਦ ਰਾਥਰ ਨੂੰ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।
Advertisement
Advertisement
