Video - Delhi apartment fire: ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਪਿਤਾ ਸਮੇਤ ਦੋ ਬੱਚਿਆਂ ਦੀ ਮੌਤ
Delhi apartment fire
New Delhi: Locals gather after a fire broke out in a residential building, at Dwarka, in New Delhi, Tuesday, June 10, 2025. At least three people were killed in the incident. (PTI Photo)
Advertisement
ਨਵੀਂ ਦਿੱਲੀ, 10 ਜੂਨ
Delhi apartment fire: ਦਿੱਲੀ ਦੇ ਦਵਾਰਕਾ ਖੇਤਰ ਵਿਚ ਇਕ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ’ਤੇ ਅੱਗ ਲੱਗਣ ਕਾਰਨ ਇਕ ਵਿਅਕਤੀ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਵਿੱਚ ਆਪਣੇ ਫਲੈਟ ਤੋਂ ਛਾਲ ਮਾਰ ਦਿੱਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਅੱਗ ਲੱਗਣ ਦੇ ਕਾਰਨਾਂ ਦਾ ਵੀ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਵਿਭਾਗ ਨੂੰ ਸਵੇਰੇ 10.01 ਵਜੇ ਦਵਾਰਕਾ ਦੇ ਐੱਮਆਰਵੀ ਸਕੂਲ ਦੇ ਨੇੜੇ ਸਥਿਤ ਸ਼ਬਦ ਅਪਾਰਟਮੈਂਟ ਤੋਂ ਅੱਗ ਲੱਗਣ ਬਾਰੇ ਇੱਕ ਸੂਚਨਾ ਮਿਲੀ।
ਸ਼ੁਰੂ ਵਿੱਚ ਅੱਠ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਅਤੇ ਬਾਅਦ ਵਿਚ ਅੱਗ ਬੁਝਾਉਣ ਦੇ ਯਤਨਾਂ ਵਿੱਚ ਸਹਾਇਤਾ ਲਈ ਵਾਧੂ ਫਾਇਰ ਇੰਜਣ ਤਾਇਨਾਤ ਕੀਤੇ ਗਏ ਸਨ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement