ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ: ਕਰੋਨਾ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ

ਪੱਤਰ ਪ੍ਰੇਰਕ ਨਵੀਂ ਦਿੱਲੀ, 31 ਮਈ ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਵਾਧੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ। ਉਸ ਮਰੀਜ਼ ਨੂੰ ਕਰੋਨਾ ਹੋਣ...
ਸੰਕੇਤਕ ਤਸਵੀਰ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 31 ਮਈ

Advertisement

ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਵਾਧੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ। ਉਸ ਮਰੀਜ਼ ਨੂੰ ਕਰੋਨਾ ਹੋਣ ਬਾਰੇ ਹਸਪਤਾਲ ਵਿੱਚ ਦਾਖਲ ਹੋਣ ਦੌਰਾਨ ਅਚਾਨਕ ਪਤਾ ਲੱਗਿਆ। ਦਿੱਲੀ ਅੰਦਰ ਕਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਅਤੇ ਮੌਤ ਹੋਣਾ ਚਿੰਤਾਜਨਕ ਸੰਕੇਤ ਹੈ।

ਦਿੱਲੀ ਵਿੱਚ ਮਰਨ ਵਾਲੀ ਔਰਤ ਨੂੰ ਪੇਟ ਵਿੱਚ ਤੇਜ਼ ਦਰਦ ਅਤੇ ਉਲਟੀਆਂ ਹੋਣ ਕਾਰਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਬਾਅਦ ਵਿਚ ਉਸ ਨੂੰ ਅੰਤੜੀਆਂ ਵਿੱਚ ਸਮੱਸਿਆ ਹੋਣ ਬਾਰੇ ਪਤਾ ਲੱਗਿਆ। ਹਾਲਾਂਕਿ ਐਮਰਜੈਂਸੀ ਸਰਜਰੀ ਤੋਂ ਬਾਅਦ ਉਸ ਦਾ ਨਿਯਮਤ ਪੋਸਟ-ਆਪਰੇਟਿਵ ਦੇਖਭਾਲ ਤਹਿਤ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਪੋਜ਼ੀਟਿਵ ਪਾਈ ਗਈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 56 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 294 ਹੋ ਗਈ। ਰਾਜਧਾਨੀ ਦੇ ਸਿਹਤ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਜ਼ਿਆਦਾਤਰ ਨਵੇਂ ਕੇਸ ਹਨ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ, ‘‘ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਹਨ, ਅਸੀਂ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਸਥਿਤੀ ਕਾਬੂ ਵਿੱਚ ਹੈ।’’

ਇਹ ਵੀ ਪੜ੍ਹੋ:
ਭਾਰਤ ਵਿੱਚ ਐਕਟਿਵ 2,710 ਕਰੋਨਾ ਕੇਸ; 1,170 ਮਿਲੀ ਛੁੱਟੀ, 7 ਮੌਤਾਂ: ਸਿਹਤ ਮੰਤਰਾਲਾ
ਫੈਕਟਰੀ ਧਮਾਕਾ ਮਾਮਲਾ: ਮਾਲਕ ਪਿਤਾ-ਪੁੱਤਰ ਸਮੇਤ ਠੇਕੇਦਾਰ ਗ੍ਰਿਫ਼ਤਾਰ
ਮਿਸ ਵਰਲਡ 2025 ਗਰੈਂਡ ਫਿਨਾਲੇ ਹੈਦਰਾਬਾਦ ’ਚ
Advertisement
Show comments