Delhi airport sees around 100 flight cancellations: ਦਿੱਲੀ ਹਵਾਈ ਅੱਡੇ ’ਤੇ 100 ਉਡਾਣਾਂ ਰੱਦ
ਹਵਾਈ ਅੱਡੇ ’ਤੇ ਸੁਰੱਖਿਆ ਇੰਤਜ਼ਾਮ ਸਖ਼ਤ ਕੀਤੇ
ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ
ਗੁਹਾਟੀ: ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਡਾਣਾਂ ਨੂੰ ਰੋਕਣਾ ਪਿਆ ਅਤੇ ਛੇ ਉਡਾਣਾਂ ਦਾ ਰੂਟ ਬਦਲਿਆ ਗਿਆ। ਹਵਾਈ ਅੱਡੇ ਦੇ ਮੁੱਖ ਅਧਿਕਾਰੀ (ਸੀਏਓ) ਉਤਪਲ ਬਰੂਆ ਨੇ ਦੱਸਿਆ ਕਿ ਤੂਫ਼ਾਨ ਨੇ ਅਡਾਨੀ ਗਰੁੱਪ ਦੀ ਮਾਲਕੀ ਵਾਲੇ ਟਰਮੀਨਲ ਦੇ ਬਾਹਰ ਆਇਲ ਇੰਡੀਆ ਕੰਪਲੈਕਸ ਵਿੱਚ ਵੱਡਾ ਦਰੱਖਤ ਪੁੱਟ ਦਿੱਤਾ ਜਿਸ ਕਾਰਨ ਸੜਕ ਬੰਦ ਹੋ ਗਈ। ਉਨ੍ਹਾਂ ਕਿਹਾ, ‘‘ਅਸੀਂ ਫੌਰੀ ਉੱਥੇ ਪੁੱਜੇ ਅਤੇ ਅੱਧੇ ਘੰਟੇ ਤੋਂ ਵੱਧ ਸਮੇਂ ਵਿੱਚ ਤੇਲ ਦੀ ਸਪਲਾਈ ਬਹਾਲ ਕਰਨ ਲਈ ਰਸਤਾ ਖੁੱਲ੍ਹਵਾਇਆ। ਇਸ ਵਿੱਚ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ।’’ ਉਧਰ, ਭਾਰਤੀ ਮੌਸਮ ਵਿਭਾਗ ਨੇ ਅੱਜ ‘ਓਰੇਂਜ ਅਲਰਟ’ ਜਾਰੀ ਕਰਦਿਆਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੂਰਬ ਦੇ ਕਈ ਸੂਬਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ
Advertisement
ਨਵੀਂ ਦਿੱਲੀ, 11 ਮਈ
ਇੱਥੋਂ ਦੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਪਗ 100 ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਨੇ ਬੀਤੇ ਦਿਨੀਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਮਝੌਤਾ ਕੀਤਾ ਸੀ। ਦਿੱਲੀ ਦੇ ਹਵਾਈ ਅੱਡੇ ’ਤੇ ਸੁਰੱਖਿਆ ਇੰਤਜ਼ਾਮ ਸਖ਼ਤ ਕੀਤੇ ਗਏ ਹਨ। ਇੱਥੇ 52 ਜਾਣ ਵਾਲੀਆਂ ਅਤੇ 44 ਆਉਣ ਵਾਲੀਆਂ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵ ਇਕ ਕੌਮਾਂਤਰੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ DIAL ਨੇ X ’ਤੇ ਪੋਸਟ ਵਿੱਚ ਕਿਹਾ, ‘ਦਿੱਲੀ ਹਵਾਈ ਅੱਡਾ ਆਮ ਤੌਰ ’ਤੇ ਕੰਮ ਕਰ ਰਿਹਾ ਹੈ। ਹਾਲਾਂਕਿ, ਹਵਾਈ ਖੇਤਰ ਦੀ ਗਤੀਸ਼ੀਲਤਾ ਵਿੱਚ ਬਦਲਾਅ ਅਤੇ ਸੁਰੱਖਿਆ ਵਧਾਉਣ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਪੀਟੀਆਈ
Advertisement
Advertisement