ਦੀਪਕ ਮਿੱਤਲ ਯੂਏਈ ’ਚ ਭਾਰਤੀ ਸਫ਼ੀਰ ਨਿਯੁਕਤ
ਤਜਰਬੇਕਾਰ ਕੂਟਨੀਤਕ ਦੀਪਕ ਮਿੱਤਲ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਭਾਰਤ ਦਾ ਅਗਲਾ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ ਦੇ 1998 ਬੈਚ ਦੇ ਅਧਿਕਾਰੀ ਮਿੱਤਲ ਮੌਜੂਦਾ ਸਮੇਂ ’ਚ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਦੇ ਅਹੁਦੇ ’ਤੇ ਤਾਇਨਾਤ...
Advertisement
ਤਜਰਬੇਕਾਰ ਕੂਟਨੀਤਕ ਦੀਪਕ ਮਿੱਤਲ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਭਾਰਤ ਦਾ ਅਗਲਾ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ ਦੇ 1998 ਬੈਚ ਦੇ ਅਧਿਕਾਰੀ ਮਿੱਤਲ ਮੌਜੂਦਾ ਸਮੇਂ ’ਚ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ। ਉਹ ਇਸ ਤੋਂ ਪਹਿਲਾਂ 2020 ਤੋਂ 2022 ਤੱਕ ਕਤਰ ’ਚ ਭਾਰਤ ਦੇ ਸਫ਼ੀਰ ਵਜੋਂ ਨਿਯੁਕਤ ਸਨ। ਦੋਹਾ ’ਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਤਾਲਿਬਾਨ ਨਾਲ ਪਹਿਲਾ ਕੂਟਨੀਤਕ ਸੰਪਰਕ ਸਥਾਪਤ ਕੀਤਾ ਸੀ। ਮਿੱਤਲ ਨੇ 2018 ਤੋਂ 2020 ਤੱਕ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ਵਿੱਚ ਪਾਕਿਸਤਾਨ-ਅਫ਼ਗਾਨਿਸਤਾਨ-ਇਰਾਨ ਡੈਸਕ ਦਾ ਵੀ ਕਾਰਜਭਾਰ ਸੰਭਾਲਿਆ ਸੀ।
Advertisement
Advertisement