ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੰਘ ਦੀ ਦਵਾਈ ਕਾਰਨ ਮੌਤਾਂ: ਸੂਬਾਈ ਡਰੱਗ ਵਿਭਾਗ ਦੀ ਭੂਮਿਕਾ ਸ਼ੱਕੀ

ਦਵਾਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਬਾਵਜੂਦ ਦਹਾਕੇ ਤੱਕ ਬਿਨਾਂ ਜਾਂਚ-ਪੜਤਾਲ ਚੱਲਦੀ ਰਹੀ ਕੰਪਨੀ
Advertisement

ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਮੰਨੀ ਜਾ ਰਹੀ ਖੰਘ ਦੀ ਦਵਾਈ ‘ਕੋਲਡਰਿਫ’ ਬਣਾਉਣ ਵਾਲੀ ਕੰਪਨੀ ਖਿਲਾਫ਼ ਜਾਂਚ ਵਿੱਚ ਤਾਮਿਲਨਾਡੂ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ (ਟੀ ਐੱਨ ਐੱਫ ਡੀ ਏ) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ ਬੁਨਿਆਦੀ ਨਿਯਮਾਂ ਨੂੰ ਵੀ ਲਾਗੂ ਨਹੀਂ ਕੀਤਾ। ਕੇਂਦਰੀ ਡਰੱਗ ਕੰਟਰੋਲ ਸੰਸਥਾ ਦੇ ਸੂਤਰਾਂ ਨੇ ਦੱਸਿਆ ਕਿ ਕਾਂਚੀਪੁਰਮ ਸਥਿਤ ‘ਸਰੇਸਨ ਫਾਰਮਾ’ ਨਾਂ ਦੀ ਇਸ ਕੰਪਨੀ ਨੂੰ 2011 ਵਿੱਚ ਟੀ ਐੱਨ ਐੱਫ ਡੀ ਏ ਨੇ ਲਾਇਸੈਂਸ ਦਿੱਤਾ ਸੀ। ਕੰਪਨੀ ਦਾ ਢਾਂਚਾ ਖਰਾਬ ਹੋਣ ਅਤੇ ਦਵਾਈ ਸੁਰੱਖਿਆ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਦੇ ਬਾਵਜੂਦ ਇਹ ਕੰਪਨੀ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬਿਨਾਂ ਕਿਸੇ ਜਾਂਚ-ਪੜਤਾਲ ਦੇ ਚੱਲਦੀ ਰਹੀ। ਇਹ ਕੰਪਨੀ ਕੇਂਦਰੀ ਸੰਸਥਾ ਦੇ ਕਿਸੇ ਵੀ ਡਾਟਾਬੇਸ ਵਿੱਚ ਦਰਜ ਨਹੀਂ ਸੀ ਕਿਉਂਕਿ ਤਾਮਿਲਨਾਡੂ ਦੇ ਵਿਭਾਗ ਨੇ ਕਦੇ ਇਸ ਬਾਰੇ ਕੇਂਦਰ ਨੂੰ ਕੋਈ ਜਾਣਕਾਰੀ ਹੀ ਨਹੀਂ ਦਿੱਤੀ। ਕੰਪਨੀ ਲਈ ਸਾਰੇ ਉਤਪਾਦ ‘ਸੁਗਮ’ ਪੋਰਟਲ ’ਤੇ ਦਰਜ ਕਰਵਾਉਣੇ ਲਾਜ਼ਮੀ ਹੁੰਦੇ ਹਨ, ਪਰ ਕੰਪਨੀ ਨੇ ਅਜਿਹਾ ਨਹੀਂ ਕੀਤਾ।

 

Advertisement

ਕਾਂਗਰਸ ਨੇ ਸਿਹਤ ਮੰਤਰੀ ਦਾ ਅਸਤੀਫ਼ਾ ਮੰਗਿਆ

ਭੁਪਾਲ: ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਨੇ ਅੱਜ ਦੋਸ਼ ਲਾਇਆ ਕਿ ਸੂਬਾ ਸਰਕਾਰ ਦੀ ਲਾਪਰਵਾਹੀ ਕਾਰਨ ਖੰਘ ਦੀ ਦਵਾਈ ਪੀਣ ਕਾਰਨ 20 ਤੋਂ ਵੱਧ ਬੱਚਿਆਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਸਿਹਤ ਮੰਤਰੀ ਦੇ ਅਸਤੀਫ਼ੇ ਅਤੇ ਇਨ੍ਹਾਂ ਮੌਤਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਨੂੰ ‘ਗੈਰ-ਇਰਾਦਤਨ ਹੱਤਿਆ’ ਦਾ ਮਾਮਲਾ ਦੱਸਦਿਆਂ ਉਨ੍ਹਾਂ ਡਰੱਗ ਕੰਟਰੋਲਰ ਖ਼ਿਲਾਫ਼ ਕੇਸ ਦਰਜ ਕਰਨ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕੀਤੀ ਹੈ। -ਪੀਟੀਆਈ

 

ਦਿੱਲੀ ਵਿੱਚ ਵੀ ਕੋਲਡਰਿਫ ’ਤੇ ਪਾਬੰਦੀ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਖੰਘ ਦੀ ਦਵਾਈ ਕੋਲਡਰਿਫ ਦੀ ਵਿਕਰੀ, ਖਰੀਦ ਅਤੇ ਵੰਡ ’ਤੇ ਪਾਬੰਦੀ ਲਾ ਦਿੱਤੀ ਹੈ। ਹੁਕਮ ਅਨੁਸਾਰ ਇਸ ਦੀ ਗੁਣਵੱਤਾ ਮਿਆਰੀ ਨਹੀਂ ਹੈ। ਸਾਰੀਆਂ ਸਬੰਧਤ ਧਿਰਾਂ ਨੂੰ ਇਸ ਸਿਰਪ ਦੀ ਵਿਕਰੀ ਤੇ ਖਰੀਦ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸੰਭਾਵੀ ਸਿਹਤ ਖਤਰਿਆਂ ਨੂੰ ਦੇਖਦਿਆਂ ਆਮ ਜਨਤਾ ਨੂੰ ਵੀ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ

Advertisement
Show comments