ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾ ਬਾਬਾ ਨਾਨਕ ’ਚ ਰਾਵੀ ਕਾਰਨ ਹੜ੍ਹ: ਕੰਡਿਆਲੀ ਤਾਰ ਡੁੱਬੀ ਤੇ ਗੁਰਦੁਆਰਾ ਕਰਤਾਰਪੁਰ ਸਾਹਬਿ ਦੇ ਦਰਸ਼ਨ ਕਰਨ ਨਹੀ ਜਾ ਰਹੇ ਯਾਤਰੀ

ਡਾ. ਰਾਜਿੰਦਰ ਸਿੰਘ ਡੇਰਾ ਬਾਬਾ ਨਾਨਕ, 20 ਜੁਲਾਈ ਰਾਵੀ ਦਰਿਆ ’ਚ ਵਧੇ ਪਾਣੀ ਕਾਰਨ ਡੇਰਾ ਬਾਬਾ ਨਾਨਕ-ਕਰਤਾਰਪੁਰ ਲਾਂਘੇ ’ਤੇ ਦਰਸ਼ਨ ਸੱਥਲ ਪਾਣੀ ਵਿੱਚ ਡੁੱਬ ਗਿਆ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਲੱਗੀ ਕੰਡਿਆਲੀ ਤਾਰ ਪਾਣੀ ’ਚ ਡੁੱਬ ਗਈ ਹੈ। ਪਾਕਿਸਤਾਨ...
Advertisement

ਡਾ. ਰਾਜਿੰਦਰ ਸਿੰਘ

ਡੇਰਾ ਬਾਬਾ ਨਾਨਕ, 20 ਜੁਲਾਈ

Advertisement

ਰਾਵੀ ਦਰਿਆ ’ਚ ਵਧੇ ਪਾਣੀ ਕਾਰਨ ਡੇਰਾ ਬਾਬਾ ਨਾਨਕ-ਕਰਤਾਰਪੁਰ ਲਾਂਘੇ ’ਤੇ ਦਰਸ਼ਨ ਸੱਥਲ ਪਾਣੀ ਵਿੱਚ ਡੁੱਬ ਗਿਆ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਲੱਗੀ ਕੰਡਿਆਲੀ ਤਾਰ ਪਾਣੀ ’ਚ ਡੁੱਬ ਗਈ ਹੈ। ਪਾਕਿਸਤਾਨ ਵਲੋਂ ਆਇਆ ਪਾਣੀ ਭਾਰਤ ’ਚ ਦਾਖਲ ਹੋ ਗਿਆ ਹੈ| ਕਰਤਾਰਪੁਰ ਸਾਹਬਿ ਦੇ ਦਰਸ਼ਨ ਸਥੱਲ ਜਿੱਥੋਂ ਸ਼ਰਧਾਲੂ ਦੂਰਬੀਨ ਨਾਲ ਕਰਤਾਰਪੁਰ ਸਾਹਬਿ ਦੇ ਦਰਸ਼ਨ ਦੀਦਾਰ ਕਰਦੇ ਹਨ, ਉਹ ਪੂਰਾ ਇਲਾਕਾ ਕੰਡਿਆਲੀ ਤਾਰ ਨੇੜਿਓਂ ਪਾਣੀ ’ਚ ਡੁੱਬ ਗਿਆ ਹੈ। ਇਸ ਕਾਰਨ ਤਾਰ ਪਾਰਲੇ ਭਾਰਤੀ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਕਿਸਾਨ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ ਨੇ ਇਸ ਮੌਕੇ ਸਰਕਾਰ ’ਤੇ ਗੁੱਸਾ ਜ਼ਾਹਿਰ ਕੀਤਾ ਹੈ ਕਿ ਉਸ ਨੇ ਸਮੇਂ ਸਿਰ ਕੋਈ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਹੁਣ ਡੇਰਾ ਬਾਬਾ ਨਾਨਕ ਇਲਾਕੇ ’ਚ ਹੜ੍ਹ ਵਰਗੇ ਹਲਾਤ ਬਣ ਗਏ ਹਨ| ਰਾਵੀ ’ਚ ਪਾਣੀ ਆਉਣ ਕਰਕੇ ਫਿਲਹਾਲ ਗੁਰਦੁਆਰਾ ਕਰਤਾਰਪੁਰ ਸਾਹਬਿ ਦੇ ਦਰਸ਼ਨਾਂ ਲਈ ਵੀ ਸ਼ਰਧਾਲੂ ਨਹੀਂ ਜਾ ਰਹੇ। ਇਸ ’ਤੇ ਰੋਕ ਸਬੰਧੀ ਫਿਲਹਾਲ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ|

Advertisement
Tags :
ਸਾਹਬਿ:ਹੜ੍ਹਕੰਡਿਆਲੀਕਰਤਾਰਪੁਰਕਾਰਨਗੁਰਦੁਆਰਾਡੁੱਬੀਡੇਰਾਦਰਸ਼ਨਨਾਨਕਬਾਬਾਯਾਤਰੀਰਾਵੀ