ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਈਕਲਿੰਗ: ਆਦਿਤਿਆ ਜਾਖੜ ਦੀ ਏਸ਼ੀਅਨ ਯੂਥ ਗੇਮਜ਼ ਲਈ ਚੋਣ

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਵਾਨੀਗੜ੍ਹ ’ਚ ਕਰਵਾਏ ਗਏ ਟਰਾਇਲ; ਲੜਕੀਆਂ ਵਿੱਚ ਅੰਜਲੀ ਨੇ ਮਾਰੀ ਬਾਜ਼ੀ
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 29 ਜੂਨ

Advertisement

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਬਹਿਰੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਯੂਥ ਗੇਮਜ਼ ਲਈ ਭਾਰਤੀ ਸਾਈਕਲਿੰਗ ਟੀਮ ਦੀ ਚੋਣ ਵਾਸਤੇ ਇੱਥੇ ਟਰਾਇਲ ਕਰਵਾਏ ਗਏ। ਟਰਾਇਲ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੜਕੇ ਤੇ ਲੜਕੀਆਂ ਪੁੱਜੀਆਂ। ਦਿੱਲੀ-ਕੱਟੜਾ ਐਕਸਪ੍ਰੈਸ ਵੇਅ ’ਤੇ ਕਰਵਾਏ ਗਏ ਪੁਰਸ਼ ਜੂਨੀਅਰ ਵਰਗ ਦੇ 20 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿੱਚ ਰਾਜਸਥਾਨ ਦੇ ਆਦਿਤਿਆ ਜਾਖੜ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਜਸਥਾਨ ਦੇ ਹੀ ਆਲੋਕ ਬਿਸ਼ਨੋਈ ਅਤੇ ਲੋਕੇਸ਼ ਚੌਧਰੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਮਹਿਲਾ ਜੂਨੀਅਰ ਵਰਗ ਦੇ 15 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿੱਚ ਵੀ ਪਹਿਲਾ ਸਥਾਨ ਰਾਜਸਥਾਨ ਦੀ ਹੀ ਅੰਜਲੀ ਜਾਖੜ ਨੇ ਹਾਸਲ ਕੀਤਾ। ਰਾਜਸਥਾਨ ਦੀ ਰੁਕਮਣੀ ਦੂਜੇ ਤੇ ਮਹਾਰਾਸ਼ਟਰ ਦੀ ਪ੍ਰਾਜਕਤਾ ਸੂਰਿਆਵੰਸ਼ੀ ਤੀਜੇ ਸਥਾਨ ’ਤੇ ਰਹੀ।

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਅਥਲੀਟ ਕਮਿਸ਼ਨ ਦੇ ਕਨਵੀਨਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਟਰਾਇਲ ਪੰਜਾਬ ਵਿੱਚ ਕਰਵਾਏ ਜਾਣਾ ਸੂਬੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਸਾਈਕਲਿਸਟਾਂ ਦੇ ਹੁਣ ਵਿਸ਼ੇਸ਼ ਸਿਖਲਾਈ ਕੈਂਪ ਲਾਏ ਜਾਣਗੇ।

 

 

Advertisement
Show comments