ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਈਬਰ ਅਪਰਾਧ ਦੁਨੀਆਂ ਲਈ ਵੱਡਾ ਖ਼ਤਰਾ: ਸ਼ਾਹ

ਭਰੋਸੇਯੋਗ ਆਲਮੀ ਭਾਈਵਾਲੀ ਨੂੰ ਦੱਸਿਆ ਸਮੱਸਿਆ ਦਾ ਢੁੱਕਵਾਂ ਹੱਲ
ਨਾਬਾਰਡ ਦੇ ਸਥਾਪਨਾ ਦਿਵਸ ਸਮਾਗਮ ’ਚ ਹਾਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਹਿਕਾਰਤਾ ਸਕੱਤਰ ਗਿਆਨੇਸ਼ ਕੁਮਾਰ ਤੇ ਹੋਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 12 ਜੁਲਾਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸੀਮਾ ਰਹਿਤ ਡਿਜੀਟਲ ਪਲੇਟਫਾਰਮ ’ਤੇ ਦਿਨੋਂ ਦਿਨ ਵਧ ਰਿਹਾ ਸਾਈਬਰ ਅਪਰਾਧ ਦੁਨੀਆ ਭਰ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਦਾ ਢੁਕਵਾਂ ਰਾਹ ਭਰੋਸੇਮੰਦ ਆਲਮੀ ਭਾਈਵਾਲੀ ਹੈ। ਸ਼ਾਹ ਵੀਰਵਾਰ ਨੂੰ ਗੁਰੂਗ੍ਰਾਮ ਵਿੱਚ ‘ਨਾਨ-ਫੰਗੀਬਲ ਟੋਕਨਜ਼ (ਐੱਨਐੱਫਟੀਜ਼), ਮਸਨੂਈ ਬੌਧਿਕਤਾ (ਏਆਈ) ਅਤੇ ਮੈਟਾਵਰਸ ਦੇ ਯੁੱਗ ਵਿੱਚ ਅਪਰਾਧ ਤੇ ਸੁਰੱਖਿਆ’ ਵਿਸ਼ੇ ’ਤੇ ਦੋ ਰੋਜ਼ਾ ‘ਜੀ 20 ਸੰਮੇਲਨ’ ਦਾ ਉਦਘਾਟਨ ਕਰਨਗੇ। ਕਾਨਫਰੰਸ ਵਿੱਚ 900 ਪ੍ਰਤੀਨਿਧ ਹਿੱਸਾ ਲੈਣਗੇ। ਸ਼ਾਹ ਨੇ ਟਵੀਟ ਕੀਤਾ, “ਦਿਨੋਂ ਦਿਨ ਵਧ ਰਹੀ ਸਰਹੱਦ ਰਹਿਤ ਡਿਜੀਟਲ ਦੁਨੀਆ ਵਿੱਚ ਸਾਈਬਰ ਅਪਰਾਧ, ਖਾਸ ਕਰਕੇ ਸਾਈਬਰ ਧੋਖਾਧੜੀ ਦੁਨੀਆ ਭਰ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਅਪਰਾਧ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਕੁੰਜੀ ਭਰੋਸੇਯੋਗ ਆਲਮੀ ਭਾਈਵਾਲੀ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਈਬਰ ਸੁਰੱਖਿਆ ਬਾਰੇ ਜੀ-20 ਕਾਨਫਰੰਸ ਵਿੱਚ ਜੀ-20 ਦੇਸ਼ਾਂ, ਨੌਂ ਵਿਸ਼ੇਸ਼ ਸੱਦੇ ’ਤੇ ਆਉਣ ਵਾਲੇ ਦੇਸ਼ਾਂ ਅਤੇ ਮਾਹਿਰਾਂ ਵਿਚਾਲੇ ਡੂੰਘੀ ਵਿਚਾਰ-ਚਰਚਾ ਹੋਵੇਗੀ। -ਪੀਟੀਆਈ

Advertisement

ਸ਼ਾਹ ਵੱਲੋਂ ਨਾਬਾਰਡ ਨੂੰ ਅਗਲੇ 25 ਸਾਲਾਂ ਲਈ ਟੀਚੇ ਤੈਅ ਕਰਨ ਦੇ ਹੁਕਮ

ਨਵੀਂ ਦਿੱਲੀ: ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਨਾਬਾਰਡ ਨੂੰ ਅਗਲੇ 25 ਸਾਲਾਂ ਲਈ ਖੇਤੀਬਾੜੀ ਸੈਕਟਰ ਅਤੇ ਪੇਂਡੂ ਵਿਕਾਸ ਦੀ ਵਿੱਤੀ ਸਹਾਇਤਾ ਵਾਸਤੇ ਟੀਚੇ ਤੈਅ ਕਰਨ ਦੇ ਹੁਕਮ ਦਿੱਤੇ ਹਨ। ਅਗਲੇ 25 ਸਾਲਾਂ ’ਚ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋ ਰਹੇ ਹਨ। ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੇ 42ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਸੰਸਥਾ ਦੇ ਸਾਰੇ ਮੁਲਾਜ਼ਮਾਂ ਨੂੰ ਇਹ ਟੀਚੇ ਤੈਅ ਕਰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਬਾਰਡ ਨੂੰ ਆਪਣੀ ਪਿਛਲੀ ਕਾਰਗੁਜ਼ਾਰੀ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਟੀਚੇ ਤੈਅ ਕਰਨੇ ਚਾਹੀਦੇ ਹਨ। -ਪੀਟੀਆਈ

Advertisement
Tags :
‘ਸਾਈਬਰਅਪਰਾਧਖ਼ਤਰਾਦੁਨੀਆਵੱਡਾ
Show comments