ਕਰੂਰ ਭਗਦੜ: ਟੀਵੀਕੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
ਸੀਬੀਆੲੀ ਜਾਂਚ ਦੀ ਮੰਗ; ਮਦੁਰਾਈ ਬੈਂਚ ਅੱਗੇ ਪਟੀਸ਼ਨ ਦਾਇਰ
Advertisement
ਅਦਾਕਾਰ ਤੋਂ ਸਿਆਸਤ ਬਣੇ ਵਿਜੇ ਦੀ ਅਗਵਾਈ ਵਾਲੀ ਟੀਵੀਕੇ ਨੇ ਅੱਜ ਮਦਰਾਸ ਹਾਈ ਕੋਰਟ ਤੋਂ ਕਰੂਰ ਭਗਦੜ ਮਾਮਲੇ ਦੀ ਸੀਬੀਆਈ ਜਾਂ ਸਿੱਟ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਟੀਵੀਕੇ ਨੇ ਮਦਰਾਸ ਹਾਈ ਕੋਰਟ ਦੇ ਜਸਟਿਸ ਐੱਮ ਧੰਡਪਾਣੀ ਦੇ ਸਾਹਮਣੇ ਜ਼ਿਕਰ ਕੀਤਾ ਕਿ ਪਾਰਟੀ ਵੱਲੋਂ 27 ਸਤੰਬਰ ਨੂੰ ਕਰੂਰ ਵਿੱਚ ਕਰਵਾਈ ਗਈ ਰੈਲੀ ਦੌਰਾਨ ਭਗਦੜ ਕਾਰਨ 40 ਜਣਿਆਂ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਈ ਜਾਵੇ।
Advertisement
ਟੀਵੀਕੇ ਦੇ ਵਕੀਲ ਸਮੂਹ ਦੇ ਪ੍ਰਧਾਨ S Arivazhagan ਦੀ ਅਗਵਾਈ ਵਿੱਚ ਵਕੀਲਾਂ ਦਾ ਇੱਕ ਵਫ਼ਦ ਇੱਥੇ ਗ੍ਰੀਨਵੇਜ਼ ਰੋਡ ’ਤੇ ਜਸਟਿਸ ਐਮ ਧੰਡਪਾਣੀ ਦੇ ਘਰ ਗਿਆ ਅਤੇ ਇਸ ਮੰਗ ਤੋਂ ਜਾਣੂ ਕਰਵਾਇਆ।
ਟੀਵੀਕੇ ਪਾਰਟੀ ਦੇ ਕਾਰਜਕਾਰੀ ਨਿਰਮਲ ਕੁਮਾਰ ਮੁਤਾਬਕ ਜੱਜ ਨੇ ਵਕੀਲਾਂ ਨੂੰ ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਅੱਗੇ ਪਟੀਸ਼ਨ ਦਾਇਰ ਕਰਨ ਲਈ ਕਿਹਾ ਅਤੇ ਇਸ ਦੀ ਸੁਣਵਾਈ ਸੋਮਵਾਰ ਨੂੰ ਦੁਪਹਿਰ 2:15 ਵਜੇ ਹੋਵੇਗੀ।
Advertisement