ਸੋਨੀਪਤ ’ਚ ਸੀਆਰਪੀਐੱਫ ਜਵਾਨ ਦੀ ਗੋਲੀ ਮਾਰ ਕੇ ਹੱਤਿਆ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ’ਚ ਅੱਜ ਸਵੇਰੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਜਵਾਨ ਦੀ ਉਸ ਦੇ ਪਿੰਡ ’ਚ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੂੰ ਸ਼ੱਕ ਹੈ ਕਿ ਕਾਂਵੜ ਯਾਤਰਾ ਦੌਰਾਨ ਇਸ ਸੀਆਰਪੀਐੱਫ ਜਵਾਨ ਨਾਲ ਝਗੜਾ...
Advertisement
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ’ਚ ਅੱਜ ਸਵੇਰੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਜਵਾਨ ਦੀ ਉਸ ਦੇ ਪਿੰਡ ’ਚ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੂੰ ਸ਼ੱਕ ਹੈ ਕਿ ਕਾਂਵੜ ਯਾਤਰਾ ਦੌਰਾਨ ਇਸ ਸੀਆਰਪੀਐੱਫ ਜਵਾਨ ਨਾਲ ਝਗੜਾ ਕਰਨ ਵਾਲੇ ਨੌਜਵਾਨ ਇਸ ਹਮਲੇ ’ਚ ਸ਼ਾਮਲ ਹੋ ਸਕਦੇ ਹਨ। ਸੀਆਰਪੀਐੱਫ ਜਵਾਨ ਦੀ ਪਛਾਣ ਕ੍ਰਿਸ਼ਨ (30) ਵਜੋਂ ਹੋਈ ਹੈ ਜੋ ਛੁੱਟੀ ’ਤੇ ਸੀ। ਪੁਲੀਸ ਦਾ ਕਹਿਣਾ ਹੈ ਕਿ ਅੱਜ ਤੜਕੇ ਜਦੋਂ ਕ੍ਰਿਸ਼ਨ ਘਰ ਮੁੜ ਰਿਹਾ ਸੀ ਤਾਂ ਉਸ ’ਤੇ ਦੋਵੇਂ ਹਮਲਾਵਰ ਗੋਲੀ ਚਲਾਉਣ ਮਗਰੋਂ ਮੋਟਰਸਾਈਕਲ ’ਤੇ ਫਰਾਰ ਹੋ ਗਏ। ਗੋਹਾਣਾ ਦੇ ਸਦਰ ਥਾਣਾ ਇੰਚਾਰਜ ਇੰਸਪੈਕਟਰ ਲਾਲ ਸਿੰਘ ਨੇ ਦੱਸਿਆ ਕਿ ਸੀਆਰਪੀਐੱਫ ਜਵਾਨ ਦੀ ਲਾਸ਼ ਪੋਸਟਮਾਰਟਮ ਲਈ ਲਿਜਾਈ ਗਈ ਹੈ। ਕਾਂਵੜ ਯਾਤਰਾ ਦੌਰਾਨ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਨੌਜਵਾਨਾਂ ਦਾ ਕ੍ਰਿਸ਼ਨ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ।
Advertisement
Advertisement