ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ ਹੋ ਗਏ ਹਨ: ਰਿਵਾਬਾ

ਜਾਮਨਗਰ, 6 ਸਤੰਬਰ ਭਾਜਪਾ ਵਿਧਾਇਕ ਅਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਕਿਹਾ ਕਿ ਰਵਿੰਦਰ ਜਡੇਜਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੈਂਬਰਸ਼ਿਪ ਮੁਹਿੰਮ ਦੌਰਾਨ ਰਿਵਾਬਾ ਨੇ ਵੀਰਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਜਡੇਜਾ ਦੇ ਮੈਂਬਰਸ਼ਿਪ...
Photo: Rivaba Ravindrasinh Jadeja (X)
Advertisement

ਜਾਮਨਗਰ, 6 ਸਤੰਬਰ

ਭਾਜਪਾ ਵਿਧਾਇਕ ਅਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਕਿਹਾ ਕਿ ਰਵਿੰਦਰ ਜਡੇਜਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੈਂਬਰਸ਼ਿਪ ਮੁਹਿੰਮ ਦੌਰਾਨ ਰਿਵਾਬਾ ਨੇ ਵੀਰਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਜਡੇਜਾ ਦੇ ਮੈਂਬਰਸ਼ਿਪ ਕਾਰਡ ਦੀਆਂ ਫੋਟੋਆਂ ਨੂੰ ਇੱਕ ਹੈਸ਼ਟੈਗ "ਸਦੱਸਯਤਾ ਅਭਿਆਨ 2024" ਦੇ ਨਾਲ ਸਾਂਝਾ ਕੀਤਾ।

Advertisement

ਰਿਵਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੈਂਬਰਸ਼ਿਪ ਮੁਹਿੰਮ ਦੌਰਾਨ ਰਵਿੰਦਰ ਪਾਰਟੀ ਮੈਂਬਰ ਬਣੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਮੈਂਬਰਸ਼ਿਪ ਮੁਹਿੰਮ ਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਦੂਜਿਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਕੰਮ ਸ਼ੁਰੂ ਕਰਨਾ ਬਿਹਤਰ ਹੈ।

ਇਸ ਲਈ ਮੈਂ ਜਾਮਨਗਰ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਭਾਜਪਾ ਦੇ ਪ੍ਰਾਇਮਰੀ ਮੈਂਬਰ ਵਜੋਂ ਭਰਤੀ ਕੀਤਾ। ਜ਼ਿਕਰਯੋਗ ਹੈ ਕਿ ਰਿਵਾਬਾ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਅਤੇ 50,000 ਤੋਂ ਵੱਧ ਵੋਟਾਂ ਨਾਲ ‘ਆਪ’ ਉਮੀਦਵਾਰ ਨੂੰ ਹਰਾਉਣ ਤੋਂ ਬਾਅਦ ਜਾਮਨਗਰ ਉੱਤਰੀ ਵਿਧਾਨ ਸਭਾ ਸੀਟ ਤੋਂ 2022 ਦੀਆਂ ਸੂਬਾਈ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। -ਪੀਟੀਆਈ

Advertisement
Tags :
BJPBJP MLACricketer Rivaba jadejaindian cricketerravindra jadeja