ਸੀਪੀਆਈ (ਐੱਮ) ਦੇ ਬਾਨੀ ਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਵੀਐੱਸ.ਅਛੂਤਾਨੰਦਨ ਦਾ ਦੇਹਾਂਤ
ਪ੍ਰਧਾਨ ਮੰਤਰੀ ਸਣੇ ਹੋਰਨਾਂ ਸਿਆਸੀ ਹਸਤੀਆਂ ਵੱਲੋਂ ਦੁੱਖ ਦਾ ਇਜ਼ਹਾਰ
Advertisement
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਤੇ ਬਜ਼ੁਰਗ ਸੀਪੀਆਈਐੱਮ ਆਗੂ ਵੀ.ਐੱਸ.ਅਛੂਤਾਨੰਦਨ ਦਾ 101 ਸਾਲ ਦੀ ਉਮਰ ਵਿਚ ਅੱਜ ਦੇਹਾਂਤ ਹੋ ਗਿਆ। ਬਜ਼ੁਰਗ ਆਗੂ ਨੇ ਬਾਅਦ ਦੁਪਹਿਰ 3:20 ਵਜੇ ਹਸਪਤਾਲ ਵਿਚ ਆਖਰੀ ਸਾਹ ਲਏ, ਜਿੱਥੇ ਉਹ ਜ਼ੇਰੇ ਇਲਾਜ ਸਨ।
Advertisement
ਅਛੂਤਾਨੰਦਨ ਨੂੰ 23 ਜੂਨ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਕੇਰਲਾ ਦੇ ਸਿਆਸੀ ਇਤਿਹਾਸ ਵਿਚ ਅਛੂਤਾਨੰਦਨ ਦੀ ਭੂਮਿਕਾ ਬਹੁਤ ਅਹਿਮ ਹੈ। ਉਹ ਸੀਪੀਆਈ (ਮਾਰਕਸਵਾਦੀ) ਦੇ ਬਾਨੀ ਮੈਂਬਰ ਸਨ। ਉਹ 2006 ਤੋਂ 2011 ਦਰਮਿਆਨ ਕੇਰਲਾ ਦੇ ਮੁੱਖ ਮੰਤਰੀ ਰਹੇ ਤੇ ਸੱਤ ਵਾਰ ਕੇਰਲਾ ਵਿਧਾਨ ਸਭਾ ਲਈ ਚੁਣੇ ਗਏ ਤੇ ਤਿੰਨ ਵਾਰ ਵਿਰੋਧੀ ਧਿਰ ਦੇ ਆਗੂ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰਨਾਂ ਸਿਆਸੀ ਹਸਤੀਆਂ ਨੇ ਅਛੂਤਾਨੰਦਨ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ
Advertisement