ਅਦਾਲਤਾਂ ਨੂੰ ਨਿੱਤ ਸੀ ਬੀ ਆਈ ਜਾਂਚ ਦੇ ਹੁਕਮ ਨਹੀਂ ਦੇਣੇ ਚਾਹੀਦੇ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨਕ ਅਦਾਲਤਾਂ ਨੂੰ ਨਿੱਤ ਸੀ ਬੀ ਆਈ ਜਾਂਚ ਦਾ ਹੁਕਮ ਨਹੀਂ ਦੇਣਾ ਚਾਹੀਦਾ ਸਗੋਂ ਇਸ ਸਬੰਧ ਵਿੱਚ ਤਾਕਤਾਂ ਦੀ ਵਰਤੋਂ ਸੰਜਮ ਤੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਜਸਟਿਸ ਜੇ ਕੇ ਮਹੇਸ਼ਵਰੀ ਤੇ ਜਸਟਿਸ ਵਿਜੈ ਬਿਸ਼ਨੋਈ ਦੇ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਦਾ ਉਹ ਹੁਕਮ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ ਜਿਸ ’ਚ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਦੇ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ’ਚ ਕਥਿਤ ਬੇਨੇਮੀਆਂ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ। ਬੈਂਚ ਨੇ ਕਿਹਾ, ‘‘ਇਸ ਅਦਾਲਤ ਨੇ ਲਗਾਤਾਰ ਚਿਤਾਵਨੀ ਦਿੱਤੀ ਹੈ ਕਿ ਸੀ ਬੀ ਆਈ ਜਾਂਚ ਦੇ ਹੁਕਮ ਨਿੱਤ ਹੀ ਜਾਂ ਸਿਰਫ਼ ਇਸ ਲਈ ਨਹੀਂ ਦਿੱਤੇ ਜਾ ਸਕਦੇ ਕਿ ਕਿਸੇ ਧਿਰ ਨੇ ਸੂਬਾਈ ਪੁਲੀਸ ’ਤੇ ਸ਼ੱਕ ਜ਼ਾਹਿਰ ਜਾਂ ਉਸ ਪ੍ਰਤੀ ਬੇਭਰੋਸਗੀ ਜ਼ਾਹਿਰ ਕੀਤੀ ਹੋਵੇ।’’ ਬੈਂਚ ਨੇ ਕਿਹਾ, ‘‘ਸਬੰਧਿਤ ਅਦਾਲਤ ਨੂੰ ਇਹ ਤਸੱਲੀ ਹੋਣੀ ਚਾਹੀਦੀ ਹੈ ਕਿ ਪੇਸ਼ ਕੀਤੀ ਸਮੱਗਰੀ ’ਚ ਮੁੱਢਲੀ ਨਜ਼ਰੇ ਅਪਰਾਧ ਦਾ ਸੰਕੇਤ ਮਿਲਦਾ ਹੈ ਅਤੇ ਨਿਰਪੱਖ ਤੇ ਬੇਦਾਗ਼ ਜਾਂਚ ਯਕੀਨੀ ਬਣਾਉਣ ਲਈ ਸੀ।’’