ਅਦਾਲਤ ਵੱਲੋਂ ਸੁਬਰਾਮਨੀਅਮ ਸਵਾਮੀ ਦੇ ਸਬੂਤਾਂ ਲਈ ‘ਨੈਸ਼ਨਲ ਹੈਰਾਲਡ’ ਕੇਸ ਸੂਚੀਬੱਧ
ਰਾਊਜ਼ ਐਵੇਨਿਊ ਅਦਾਲਤ ਨੇ ਇਸ ਮਾਮਲੇ ਨੂੰ 29 ਨਵੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।
ਸੁਣਵਾਈ ਦੌਰਾਨ ਸਵਾਮੀ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਦਾ 8 ਅਕਤੂਬਰ, 2025 ਦਾ ਇੱਕ ਹੁਕਮ ਦਾਇਰ ਕੀਤਾ, ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਪਟੀਸ਼ਨਕਰਤਾ ਸੁਬਰਾਮਨੀਅਮ ਸਵਾਮੀ ਦੇ ਵਕੀਲ, ਐਡਵੋਕੇਟ ਸੱਤਿਆ ਆਨੰਦ ਸਭਰਵਾਲ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ।
ਵਕੀਲ ਦਾ ਵਕਾਲਤਨਾਮਾ ਹਾਈ ਕੋਰਟ ਦੇ ਰਿਕਾਰਡ ’ਤੇ ਨਹੀਂ ਸੀ ਅਤੇ ਰਿਕਾਰਡ ’ਤੇ ਇਸ ਨੂੰ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਸੀ। ਇਹ ਮਾਮਲਾ ਹਾਈ ਕੋਰਟ ਵਿੱਚ 21 ਨਵੰਬਰ ਨੂੰ ਸੂਚੀਬੱਧ ਹੈ।
ਪਹਿਲਾਂ ਪਟਿਆਲਾ ਹਾਊਸ ਅਦਾਲਤ ਨੇ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਨੂੰ ਸੰਮਨ ਜਾਰੀ ਕੀਤੇ ਸਨ। ਉਹ ਇਸ ਕੇਸ ਵਿੱਚ ਜ਼ਮਾਨਤ 'ਤੇ ਹਨ। ਇਹ ਮਾਮਲਾ ਰਾਊਜ਼ ਐਵੇਨਿਊ ਵਿਖੇ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਜੋ ਹੁਣ ਸਬੂਤਾਂ ਦੇ ਪੜਾਅ ’ਤੇ ਹੈ।
ਜ਼ਿਕਰਯੋਗ ਹੈ ਕਿ ਇਹ ਕੇਸ ਐਸੋਸੀਏਟਿਡ ਜਰਨਲ ਲਿਮਟਿਡ (AJL) ਨੂੰ ਕਾਂਗਰਸ ਵੱਲੋਂ 90 ਕਰੋੜ ਰੁਪਏ ਦਾ ਕਰਜ਼ਾ ਦੇਣ ਅਤੇ ਯੰਗ ਇੰਡੀਅਨ ਦੁਆਰਾ AJL ਦੀ ਹਿੱਸੇਦਾਰੀ ਅਤੇ ਜਾਇਦਾਦਾਂ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨਾਲ ਸਬੰਧਤ ਹੈ। ਡਾ. ਸੁਬਰਾਮਨੀਅਮ ਸਵਾਮੀ ਨੇ ਸੰਮਨ ਕੀਤੇ ਗਏ ਦੋਸ਼ੀਆਂ ਵੱਲੋਂ ਗਬਨ ਆਦਿ ਦੇ ਅਪਰਾਧਾਂ ਦਾ ਦੋਸ਼ ਲਗਾਇਆ ਹੈ।