ਇੰਜੀਨੀਅਰ ਰਾਸ਼ੀਦ ਦੀ ਅਰਜ਼ੀ ’ਤੇ ਅਦਾਲਤ ਵੱਲੋਂ NIA ਨੂੰ ਨੋਟਿਸ ਜਾਰੀ
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਬਾਰਾਮੂਲਾ ਦੇ ਸੰਸਦ ਮੈਂਬਰ ਅਬਦੁਲ ਰਾਸ਼ੀਦ ਸ਼ੇਖ ਉਰਫ਼ ਇੰਜੀਨੀਅਰ ਰਾਸ਼ੀਦ ਦੀ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਦੀ ਮੰਗ ਵਾਲੀ ਅਰਜ਼ੀ ’ਤੇ ਕੌਮੀ ਜਾਂਚ ਏਜੰਸੀ (NIA) ਨੂੰ ਨੋਟਿਸ ਜਾਰੀ ਕੀਤਾ...
Advertisement
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਬਾਰਾਮੂਲਾ ਦੇ ਸੰਸਦ ਮੈਂਬਰ ਅਬਦੁਲ ਰਾਸ਼ੀਦ ਸ਼ੇਖ ਉਰਫ਼ ਇੰਜੀਨੀਅਰ ਰਾਸ਼ੀਦ ਦੀ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਦੀ ਮੰਗ ਵਾਲੀ ਅਰਜ਼ੀ ’ਤੇ ਕੌਮੀ ਜਾਂਚ ਏਜੰਸੀ (NIA) ਨੂੰ ਨੋਟਿਸ ਜਾਰੀ ਕੀਤਾ ਹੈ।
ਸਪੈਸ਼ਲ ਐੱਨਆਈਏ ਜੱਜ ਚੰਦਰ ਜੀਤ ਸਿੰਘ ਨੇ ਐੱਨਆਈਏ ਨੂੰ ਨੋਟਿਸ ਜਾਰੀ ਕੀਤਾ ਅਤੇ ਅਰਜ਼ੀ 'ਤੇ ਜਵਾਬ ਮੰਗਿਆ। ਇੰਜੀਨੀਅਰ ਰਾਸ਼ੀਦ ਇੱਕ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।
ਐੱਨਆਈਏ ਨੇ ਅਕਤੂਬਰ 2019 ਵਿੱਚ ਰਸ਼ੀਦ ਵਿਰੁੱਧ ਆਪਣੀ ਚਾਰਜਸ਼ੀਟ ਦਾਇਰ ਕੀਤੀ ਸੀ। ਮਾਰਚ 2022 ਵਿੱਚ ਇੱਕ ਸਪੈਸ਼ਲ ਐੱਨਆਈਏ ਅਦਾਲਤ ਨੇ ਉਸ ਅਤੇ ਹੋਰਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120ਬੀ (ਅਪਰਾਧਿਕ ਸਾਜ਼ਿਸ਼), 121 (ਭਾਰਤ ਸਰਕਾਰ ਵਿਰੁੱਧ ਜੰਗ ਛੇੜਨਾ), ਅਤੇ 124ਏ (ਦੇਸ਼ਧ੍ਰੋਹ), ਦੇ ਨਾਲ-ਨਾਲ ਅਤਿਵਾਦੀ ਕਾਰਵਾਈਆਂ ਅਤੇ ਅੱਤਵਾਦੀ ਫੰਡਿੰਗ ਨਾਲ ਸਬੰਧਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਅਪਰਾਧਾਂ ਲਈ ਦੋਸ਼ ਆਇਦ ਕੀਤੇ ਸਨ।
Advertisement
ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਲਈ 21 ਨਵੰਬਰ ਦੀ ਤਾਰੀਖ਼ ਤੈਅ ਕੀਤੀ ਹੈ।
Advertisement
