ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਲਤ ਵੱਲੋਂ ਸ਼ਾਹੀ ਜਾਮਾ ਮਸਜਿਦ-ਹਰੀਹਰ ਮੰਦਰ ਵਿਵਾਦ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਮੁਲਤਵੀ

Sambhal court adjourns Shahi Jama Masjid-Harihar Mandir dispute case till November 6 ਇੱਥੋਂ ਦੀ ਇੱਕ ਅਦਾਲਤ ਨੇ ਅੱਜ ਸ਼ਾਹੀ ਜਾਮਾ ਮਸਜਿਦ-ਹਰੀਹਰ ਮੰਦਰ ਵਿਵਾਦ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਇਹ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਸਮੇਤ ਕਈ...
ਸੰਭਲ ਦੀ ਪੁਰਾਣੀ ਤਸਵੀਰ।
Advertisement

Sambhal court adjourns Shahi Jama Masjid-Harihar Mandir dispute case till November 6 ਇੱਥੋਂ ਦੀ ਇੱਕ ਅਦਾਲਤ ਨੇ ਅੱਜ ਸ਼ਾਹੀ ਜਾਮਾ ਮਸਜਿਦ-ਹਰੀਹਰ ਮੰਦਰ ਵਿਵਾਦ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਇਹ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਸਮੇਤ ਕਈ ਹੋਰ ਅਦਾਲਤਾਂ ਵਿਚ ਚੱਲ ਰਿਹਾ ਹੈ।

ਇਸ ਤੋਂ ਪਹਿਲਾਂ, ਮੁਸਲਿਮ ਪੱਖ ਨੇ ਅਲਾਹਾਬਾਦ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੇ 19 ਮਈ ਨੂੰ ਸਰਵੇਖਣ ਲਈ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਹੇਠਲੀ ਅਦਾਲਤ ਨੂੰ ਸੁਣਵਾਈ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ। ਸਿਵਲ ਜੱਜ (ਸੀਨੀਅਰ ਡਿਵੀਜ਼ਨ) ਆਦਿੱਤਿਆ ਸਿੰਘ ਦੀ ਅਦਾਲਤ ਨੇ ਪਹਿਲਾਂ ਸੁਣਵਾਈ ਦੀ ਮਿਤੀ 25 ਸਤੰਬਰ ਨਿਰਧਾਰਤ ਕੀਤੀ ਸੀ।

Advertisement

ਸ਼ਾਹੀ ਜਾਮਾ ਮਸਜਿਦ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਸ਼ਕੀਲ ਅਹਿਮਦ ਵਾਰਸੀ ਨੇ ਕਿਹਾ, ‘ਸੁਪਰੀਮ ਕੋਰਟ ਨੇ 22 ਅਗਸਤ ਨੂੰ ਇਸ ਮਾਮਲੇ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਇੱਕ ਹੁਕਮ ਪਾਸ ਕੀਤਾ ਸੀ। ਅਦਾਲਤ ਨੇ ਹੁਣ 6 ਨਵੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ।’ ਹਿੰਦੂ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੋਪਾਲ ਸ਼ਰਮਾ ਨੇ ਕਿਹਾ, ‘ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਵਿਚਾਰ ਅਧੀਨ ਹੈ, ਜਿਸ ਦੀ ਸੁਣਵਾਈ 7 ਅਕਤੂਬਰ ਨੂੰ ਹੋਣੀ ਹੈ।’ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਵਕੀਲ ਹਰੀਸ਼ੰਕਰ ਜੈਨ ਅਤੇ ਵਿਸ਼ਨੂੰ ਸ਼ੰਕਰ ਜੈਨ ਸਮੇਤ ਅੱਠ ਜਣਿਆਂ ਨੇ 19 ਨਵੰਬਰ, 2024 ਨੂੰ ਸੰਭਲ ਜ਼ਿਲ੍ਹਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਮਸਜਿਦ ਹਰੀਹਰ ਮੰਦਰ ਦੀ ਜਗ੍ਹਾ ’ਤੇ ਬਣਾਈ ਗਈ ਹੈ।

Advertisement
Show comments