ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਟ-ਯੂਜੀ ਲਈ ਕਾਊਂਸਲਿੰਗ 14 ਤੋਂ

ਨਵੀਂ ਦਿੱਲੀ: ਮੈਡੀਕਲ ਕਾਊਂਸਲਿੰਗ ਕਮੇਟੀ ਵੱਲੋਂ ਜਾਰੀ ਨੋਟਿਸ ਮੁਤਾਬਕ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ ਅੰਡਰ ਗਰੈਜੂਏਟ (ਨੀਟ-ਯੂਜੀ) 2024 ਲਈ ਕਾਊਂਸਲਿੰਗ 14 ਅਗਸਤ ਤੋਂ ਸ਼ੁਰੂ ਹੋਵੇਗੀ। ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਸਕੱਤਰ ਡਾ. ਬੀ. ਸ੍ਰੀਨਿਵਾਸ ਨੇ ਕਿਹਾ ਕਿ ਕਾਊਂਸਲਿੰਗ ਦੀ ਪ੍ਰਕਿਰਿਆ...
Advertisement

ਨਵੀਂ ਦਿੱਲੀ:

ਮੈਡੀਕਲ ਕਾਊਂਸਲਿੰਗ ਕਮੇਟੀ ਵੱਲੋਂ ਜਾਰੀ ਨੋਟਿਸ ਮੁਤਾਬਕ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ ਅੰਡਰ ਗਰੈਜੂਏਟ (ਨੀਟ-ਯੂਜੀ) 2024 ਲਈ ਕਾਊਂਸਲਿੰਗ 14 ਅਗਸਤ ਤੋਂ ਸ਼ੁਰੂ ਹੋਵੇਗੀ। ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਸਕੱਤਰ ਡਾ. ਬੀ. ਸ੍ਰੀਨਿਵਾਸ ਨੇ ਕਿਹਾ ਕਿ ਕਾਊਂਸਲਿੰਗ ਦੀ ਪ੍ਰਕਿਰਿਆ ਲਈ ਰਜਿਸਟਰੇਸ਼ਨ ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Advertisement

ਸ੍ਰੀਨਿਵਾਸ ਨੇ ਕਿਹਾ, ‘‘ਦੇਸ਼ ਦੇ ਲਗਪਗ 710 ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀਆਂ ਕਰੀਬ 1.10 ਲੱਖ ਸੀਟਾਂ ਦੀ ਅਲਾਟਮੈਂਟ ਲਈ ਕਾਊਂਸਲਿੰਗ ਹੋਵੇਗੀ। ਨਾਲ ਹੀ, ਆਯੂਸ਼ ਤੇ ਨਰਸਿੰਗ ਸੀਟਾਂ ਤੋਂ ਇਲਾਵਾ ਬੀਡੀਐੱਸ ਦੀਆਂ 21,000 ਸੀਟਾਂ ਲਈ ਕਾਊਂਸਲਿੰਗ ਕੀਤੀ ਜਾਵੇਗੀ।’’ -ਪੀਟੀਆਈ

Advertisement
Tags :
CounselingMBBSNeet UgPunjabi khabarPunjabi News
Show comments