Crona case: ਦੇਸ਼ ਵਿੱਚ ਕਰੋਨਾ ਦੇ ਕੇਸ ਵਧੇ; ਅਹਿਮਾਬਾਦ ਵਿੱਚ 20 ਮਰੀਜ਼ ਮਿਲੇ
ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 312 ਹੋਈ; ਦਿੱਲੀ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ
Advertisement
ਨਵੀਂ ਦਿੱਲੀ, 23 ਮਈ
ਦੇਸ਼ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਸਾਹਮਣੇ ਆ ਰਹੀ ਹੈ। ਗੁਜਰਾਤ ਦੇ ਅਹਿਮਦਾਬਾਦ ਵਿਚ ਅੱਜ 20, ਉਤਰ ਪ੍ਰਦੇਸ਼ ਵਿਚ ਚਾਰ, ਹਰਿਆਣਾ ਵਿਚ ਪੰਜ ਤੇ ਬੰਗਲੁਰੂ ਵਿੱਚ ਨੌਂ ਮਹੀਨੇ ਦਾ ਬੱਚਾ ਕਰੋਨਾ ਪਾਜ਼ੇਟਿਵ ਆਏ ਹਨ। ਹੁਣ ਦੇਸ਼ ਵਿਚ ਕਰੋਨਾ ਦੇ 312 ਐਕਟਿਵ ਕੇਸ ਹਨ ਤੇ ਦੋ ਮੌਤਾਂ ਹੋ ਚੁੱਕੀਆਂ ਹਨ। ਦੂਜੇ ਪਾਸੇ ਦਿੱਲੀ ਸਰਕਾਰ ਨੇ ਕਰੋਨਾ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਵੇੇਲੇ ਚੀਨ, ਥਾਈਲੈਂਡ, ਸਿੰਗਾਪੁਰ ਵਿਚ ਵੀ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ।
Advertisement
Advertisement