ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਸ਼ਾ ਵਿਭਾਗ ਵਿਚ ਖੋਜ ਸਹਾਇਕਾਂ ਦੀ ਵਿਵਾਦਿਤ ਭਰਤੀ ਰੱਦ

ਖੋਜ ਸਹਾਇਕਾਂ ਦੀਆਂ 42 ਅਸਾਮੀਆਂ ਵੀ ਰੱਦ; ਭਰਤੀ ਬਾਰੇ ਨਵੇਂ ਸਿਰੇ ਤੋਂ ਜਾਰੀ ਹੋਵੇਗਾ ਇਸ਼ਤਿਹਾਰ; ਪਹਿਲਾਂ ਫਾਰਮ ਭਰ ਚੁੱਕੇ ਉਮੀਦਵਾਰਾਂ ਬਾਰੇ ਵੀ ਕੀਤਾ ਜਾਵੇਗਾ ਵਿਚਾਰ
Advertisement

Punjab news ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਇਸ਼ਤਿਹਾਰ ਤਹਿਤ ਕੀਤੀ 22 ਖੋਜ ਸਹਾਇਕਾਂ ਦੀ ਭਰਤੀ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਨੇ ਰੱਦ ਕਰ ਦਿੱਤਾ ਹੈ। ਚੋਣ ਬੋਰਡ ਨੇ ਆਪਣੀ ਵੈੱਬਸਾਈਟ ਉੱਪਰ ਜਨਤਕ ਸੂਚਨਾ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਉਕਤ ਖੋਜ ਸਹਾਇਕਾਂ ਦੀ ਭਰਤੀ ਲਈ ਚਾਲੂ ਪ੍ਰਕਿਰਿਆ ਨੂੰ ਕਾਨੂੰਨੀ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਤੁਰੰਤ ਖਾਰਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ 2023 ਦੇ ਇਸ਼ਤਿਹਾਰ ਨੰ. 5 ਅਧੀਨ ਭਾਸ਼ਾ ਵਿਭਾਗ ਦੇ ਖੋਜ ਸਹਾਇਕਾਂ ਦੀ 42 ਅਸਾਮੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਚੋਣ ਬੋਰਡ ਦੇ ਮੈਂਬਰ ਗੂੰਜਣ ਚੱਢਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਕੁਝ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ ਤੇ ਅੱਗੇ ਚੱਲ ਕੇ ਕਾਨੂੰਨੀ ਅੜਿੱਕਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਤੇ ਸਾਰੇ ਉਮੀਦਵਾਰਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਭਰਤੀ ਰੱਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਬਾਬਤ ਮੁੜ ਤੋਂ ਇਸ਼ਤਿਹਾਰ ਜਾਰੀ ਹੋਵੇਗਾ ਤੇ ਉਦੋਂ ਪਹਿਲਾਂ ਫਾਰਮ ਭਰ ਚੁੱਕੇ ਉਮੀਦਵਾਰਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

Advertisement

 

ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਵਿਚ ਖੋਜ ਸਹਾਇਕਾਂ ਦੀਆਂ 44 ਅਸਾਮੀਆਂ ਵਿੱਚੋ 42 ਖਾਲੀ ਹਨ ਜਿਸ ਦੀ ਭਰਤੀ ਲਈ ਉਕਤ ਇਸ਼ਤਿਹਾਰ ਜਾਰੀ ਹੋਇਆ ਸੀ ਤੇ ਉਨ੍ਹਾਂ ਵਿੱਚੋ 22 ਦੀ ਚੋਣ ਲਗਪਗ ਪੂਰੀ ਹੋ ਚੁੱਕੀ ਸੀ। ਪਰ ਇਹ ਭਰਤੀ ਕਈ ਕਾਰਨਾਂ ਕਰਕੇ ਵਿਵਾਦਾਂ ਵਿਚ ਆਈ ਤੇ ਇਹ ਮਾਮਲਾ ਹਾਈ ਕੋਰਟ ਵਿਚ ਪੈਂਡਿੰਗ ਹੈ ਤੇ ਅਗਲੀ ਪੇਸ਼ੀ 4 ਫਰਵਰੀ ਨੂੰ ਹੋਣੀ ਹੈ। ਇਸ ਭਰਤੀ ਵਿਚ ਕੁਝ ਉਮੀਦਵਾਰਾਂ ਦੇ ਮੁੱਖ ਇਤਰਾਜ਼ ਇਹ ਸਨ ਕਿ ਨਿਯਮਾਂ ਦੇ ਉਲਟ ਖੋਜ ਨਿਬੰਧ ਸਵੀਕਾਰ ਕਰ ਲਏ ਗਏ। ਇਸ ਤੋਂ ਇਲਾਵਾ ਉਮੀਦਵਾਰਾਂ ਮੁਤਾਬਕ 2023 ਦੇ ਇਸ਼ਤਿਹਾਰ ਵਿਚ ਵਿਦਿਅਕ ਯੋਗਤਾ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਪੋਸਟ ਗ੍ਰੇਜੂਏਸ਼ਨ ਸੀ ਪਰ ਬਿਨਾਂ ਕਿਸੇ ਜਨਤਕ ਸੂਚਨਾ ਦੇ ਭੂਗੋਲ, ਆਈ ਟੀ, ਵਿਗਿਆਨ, ਕਾਨੂੰਨ ਆਦਿ ਦੀ ਪੋਸਟ ਗ੍ਰੈਜੂਏਸ਼ਨ ਵਾਲੇ ਕੁਝ ਉਮੀਦਵਾਰਾਂ ਤੋਂ ਫਾਰਮ ਭਰਵਾ ਲਏ ਗਏ ਸਨ। ਹਾਲਾਂਕਿ ਚੋਣ ਬੋਰਡ ਵੱਲੋਂ ਵਿਦਿਅਕ ਯੋਗਤਾ ਦੀ ਤਬਦੀਲੀ ਬਾਬਤ ਪਹਿਲਾਂ ਹੀ ਭਾਸ਼ਾ ਵਿਭਾਗ ਨੂੰ ਕਾਨੂੰਨੀ ਅੜਚਨ ਆਉਣ ਦੀ ਸੰਭਾਵਨਾ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ।

ਸਤੰਬਰ ਮਹੀਨੇ ਪੰਜਾਬੀ ਟ੍ਰਿਬਿਊਨ ਵਿਚ ਇਹ ਖਬਰ ਪ੍ਰਕਾਸ਼ਿਤ ਹੋਣ ਮਗਰੋਂ ਪੰਜਾਬ ਸਰਕਾਰ ਨੇ ਇਸ ਭਰਤੀ ਉੱਪਰ ਅਸਥਾਈ ਰੋਕ ਲਗਾ ਕੇ ਭਾਸ਼ਾ ਵਿਭਾਗ ਕੋਲੋਂ ਰਿਕਾਰਡ ਤਲਬ ਕਰ ਲਿਆ ਸੀ।

Advertisement
Tags :
punjab newsਖੋਜ ਸਹਾਇਕਾਂ ਦੀ ਭਰਤੀ ਰੱਦਪੰਜਾਬ ਖ਼ਬਰਾਂਭਾਸ਼ਾ ਵਿਭਾਗ
Show comments