ਪੁਣੇ ਵਿੱਚ ਵਿਵਾਦਪੂਰਨ ਜ਼ਮੀਨ ਸੌਦੇ ਨੂੰ ਰੱਦ ਕੀਤਾ: ਪਵਾਰ
Maharashtra Dy CM Ajit Pawar says controversial land deal in Pune allegedly involving his son Parth Pawar has been scrapped. ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਕਿਹਾ ਕਿ ਪੁਣੇ ਵਿੱਚ ਉਨ੍ਹਾਂ ਦੇ ਪੁੱਤਰ ਪਾਰਥ ਪਵਾਰ ਨਾਲ ਸਬੰਧਤ ਵਿਵਾਦਪੂਰਨ ਜ਼ਮੀਨ ਸੌਦੇ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਣੇ ਜ਼ਮੀਨ ਸੌਦੇ ਦੀ ਜਾਂਚ ਨਿਰਪੱਖ ਢੰਗ ਨਾਲ ਤੇ ਬਿਨਾਂ ਰਾਜਨੀਤਕ ਦਖਲਅੰਦਾਜ਼ੀ ਦੇ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪਾਰਥ ਪਵਾਰ ਦੀ ਕੰਪਨੀ ਨੂੰ ਸਰਕਾਰੀ ਜ਼ਮੀਨ ਬਹੁਤ ਘੱਟ ਪੈਸਿਆਂ ਵਿਚ ਦੇ ਦਿਤੀ ਗਈ ਸੀ ਤੇ ਇਸ ਜ਼ਮੀਨ ਵਿਚ ਸਰਕਾਰੀ ਫੀਸ ਵੀ ਨਾਂਮਾਤਰ ਹੀ ਹਾਸਲ ਕੀਤੀ ਸੀ। ਇਸ ਮਾਮਲੇ ਦੇ ਭਖਣ ਤੋਂ ਬਾਅਦ ਸਰਕਾਰ ਨੇ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਪੁਣੇ ਦੇ ਕੋਰੇਗਾਉਂ ਵਿੱਚ 40 ਏਕੜ ਸਰਕਾਰੀ ਜ਼ਮੀਨ ਪਾਰਥ ਪਵਾਰ ਦੀ ਕੰਪਨੀ ਨੂੰ ਬਹੁਤ ਘੱਟ ਮੁੱਲ ’ਤੇ ਦਿੱਤਾ ਗਿਆ ਤੇ ਇਸ ’ਤੇ ਲੱਗਦੀ ਸਟੈਂਪ ਡਿਊਟੀ 21 ਕਰੋੜ ਰੁਪਏ ਮੁਆਫ ਕਰ ਦਿੱਤੀ ਗਈ ਤੇ ਸਿਰਫ ਪੰਜ ਸੌ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਮਾਮਲੇ ਵਿਚ ਪੁਣੇ ਦੇ ਤਹਿਸੀਲਦਾਰ ਸੂਰਿਆ ਕਾਂਤ ਯੇਵਲੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਸਰਕਾਰੀ ਪੈਸੇ ਨੂੰ ਚੂਨਾ ਲਾ ਕੇ ਉਪ ਮੁੱਖ ਮੰਤਰੀ ਦੇ ਪੁੱਤਰ ਨੂੰ ਲਾਭ ਪਹੁੰਚਾਇਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਸੌਦੇ ਦੇ ਦੋ ਦਿਨ ਬਾਅਦ ਸਟੈਂਪ ਡਿਊਟੀ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਤੇ ਇਹ ਸਭ ਕੁਝ ਇੰਨੀ ਜਲਦੀ ਕਿਵੇਂ ਪਾਸ ਹੋ ਗਿਆ।
