ਸੁਪਰੀਮ ਕੋਰਟ ਵਿੱਚ ਵਰਚੁਅਲੀ ਸੁਣਵਾਈ ਕਰਨ ’ਤੇ ਵਿਚਾਰ
ਚੀਫ ਜਸਟਿਸ ਸੂਰਿਆਕਾਂਤ ਨੇ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਦੀ ਸੁਣਵਾਈ ਸਿਰਫ਼ ਵਰਚੁਅਲ ਮੋਡ ’ਤੇ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਬੀਤੇ ਦਿਨ ਜਦੋਂ ਉਹ ਇੱਕ ਘੰਟੇ ਲਈ ਸੈਰ ’ਤੇ ਗਏ ਤਾਂ ਉਨ੍ਹਾਂ ਬੇਚੈਨੀ ਮਹਿਸੂਸ ਕੀਤੀ। ਚੀਫ...
Advertisement
ਚੀਫ ਜਸਟਿਸ ਸੂਰਿਆਕਾਂਤ ਨੇ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਦੀ ਸੁਣਵਾਈ ਸਿਰਫ਼ ਵਰਚੁਅਲ ਮੋਡ ’ਤੇ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਬੀਤੇ ਦਿਨ ਜਦੋਂ ਉਹ ਇੱਕ ਘੰਟੇ ਲਈ ਸੈਰ ’ਤੇ ਗਏ ਤਾਂ ਉਨ੍ਹਾਂ ਬੇਚੈਨੀ ਮਹਿਸੂਸ ਕੀਤੀ।
ਚੀਫ ਜਸਟਿਸ ਨੇ ਕਿਹਾ ਕਿ ਉਹ ਕੇਸਾਂ ਦੀ ਵਰਚੁਅਲੀ ਸੁਣਵਾਈ ਬਾਰੇ ਫ਼ੈਸਲਾ ਬਾਰ ਐਸੋਸੀਏਸ਼ਨ ਨਾਲ ਸਲਾਹ ਕਰਨ ਮਗਰੋਂ ਲੈਣਗੇ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ 60 ਤੋਂ ਵੱਧ ਉਮਰ ਦੇ ਵਕੀਲਾਂ ਲਈ ਵਰਚੁਅਲੀ ਸੁਣਵਾਈ ਦੀ ਇਜਾਜ਼ਤ ਦੇਣ ਦਾ ਵਿਚਾਰ ਸਾਹਮਣੇ ਆਇਆ ਸੀ। ਚੀਫ ਜਸਟਿਸ ਨੇ ਇਹ ਗੱਲ ਐੱਸ ਆਈ ਆਰ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਮੌਕੇ ਕਹੀ।
Advertisement
Advertisement
