Congress ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਚੇਅਰਮੈਨ Anand Sharma ਵੱਲੋਂ ਅਸਤੀਫ਼ਾ
ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ Anand Sharma ਨੇ ਅੱਜ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ (DFA) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਪਾਰਟੀ ਦੇ ਪੁਨਰਗਠਨ ਅਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਵਿੱਚ ਮਦਦ ਕਰਨ ਲਈ ਚੁੱਕਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਲਗਪਗ ਇੱਕ ਦਹਾਕੇ ਤੱਕ ਵਿਭਾਗ ਦੀ ਅਗਵਾਈ ਕੀਤੀ। ਵਿਦੇਸ਼ ਮਾਮਲਿਆਂ ਦੇ ਵਿਭਾਗ ਦੀ ਕੌਮੀ ਕਮੇਟੀ ਦਾ ਗਠਨ ਆਖਰੀ ਵਾਰ 2018 ਵਿੱਚ ਕੀਤਾ ਗਿਆ ਸੀ।
ਆਨੰਦ ਸ਼ਰਮਾ ਨੇ ਆਪਣਾ ਅਸਤੀਫ਼ਾ ’ਚ ਪ੍ਰਧਾਨ ਖੜਗੇ ਨੁੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਪਹਿਲਾਂ ਹੀ ਕਾਂਗਰਸ ਪਾਰਟੀ ਅਤੇ ਕਾਂਗਰਸ ਸੰਸਦੀ ਦਲ ਦੇ ਚੇਅਰਪਰਸਨ ਦੋਵਾਂ ਨੂੰ ਦੱਸ ਦਿੱਤਾ ਹੈ, ਮੇਰੇ ਵਿਚਾਰ ਅਨੁਸਾਰ ਕਮੇਟੀ ਨੂੰ ਸਮਰੱਥ ਅਤੇ ਪ੍ਰਤਿਭਾਸ਼ਾਲੀ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਲਿਆਉਣ ਲਈ ਪੁਨਰਗਠਨ ਕਰਨ ਦੀ ਜ਼ਰੂਰਤ ਹੈ, ਜੋ ਕੰਮਕਾਜ ਦੀ ਨਿਰੰਤਰਤਾ ਨੁੂੰ ਯਕੀਨੀ ਬਣਾਏਗਾ।’’ ਉਨ੍ਹਾਂ ਆਖਿਆ, ‘‘ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦੀ ਹਾਂ ਅਤੇ ਮੈਂ ਇਸ ਦੇ ਪੁਨਰਗਠਨ ਨੂੰ ਸੁਚਾਰੂ ਬਣਾਉਣ ਲਈ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਤਾਂ ਇਸ ਦਾ ਪੁਨਰਗਠਨ ਹੋ ਸਕੇ।”
ਦੱਸਣਯੋਗ ਹੈ ਕਿ ਸ਼ਰਮਾ ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰ ਵੀ ਰਹੇ ਅਤੇ ਲਗਪਗ ਚਾਰ ਦਹਾਕਿਆਂ ਤੋਂ ਕੌਮਾਤਰੀ ਮਾਮਲਿਆਂ ’ਤੇ ਕਾਂਗਰਸ ਦੇ ਮੁੱਖ ਆਗੂ ਰਹੇ ਹਨ। ਹਾਲਾਂਕਿ ਸ਼ਰਮਾ ਕਾਂਗਰਸ ਦੇ ਮੈਂਬਰ ਬਣੇ ਰਹਿਣਗੇ।